ਨਿੱਜੀ ਪੱਤਰ ਪ੍ਰੇਰ
ਸੰਗਰੂਰ, 10 ਨਵੰਬਰ
ਆਟਿਜ਼ਮ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਸੰਗਰੂਰ ਵੱਲੋ ਚਲਾਏ ਜਾ ਰਹੇ ਵਿਸ਼ਵਾਸ ਸਕੂਲ ਫਾਰ ਆਟਿਜ਼ਮ ਦੀ ਵਿਦਿਆਰਥਣ ਅਜ਼ੀਜ਼ਇੰਦਰ ਕੌਰ ਦੀ ਸਕੇਟਿੰਗ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਹ ਚੈਂਪੀਅਨਸ਼ਿਪ 11 ਜਨਵਰੀ 2022 ਨੂੰ ਹੈਦਰਾਬਾਦ ਵਿੱਚ ਹੋਵੇਗੀ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਮਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਅਜ਼ੀਜ਼ਇੰਦਰ ਤੋਂ ਇਲਾਵਾ ਸਕੂਲ ਦੀ ਕੋਚ ਜਾਨਵੀ ਗੌਤਮ ਦੀ ਚੋਣ ਵੀ ਨੈਸ਼ਨਲ ਕੋਚ ਵਜੋਂ ਹੋਈ ਹੈ। ਇਸ ਪ੍ਰਾਪਤੀ ’ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਕੱਤਰ ਅਰਮਾਨ ਇੰਦਰ ਜੀਤ ਸਿੰਘ ਅਤੇ ਵਿੱਤ ਸਕੱਤਰ ਡਾ. ਸੁਖਦੀਪ ਕੌਰ ਨੇ ਸਕੂਲ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਹੋਰ ਮੱਲਾਂ ਮਾਰ ਕੇ ਇਲਾਕੇ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ।