ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਜਨਵਰੀ
ਡਾ. ਅਮਨਦੀਪ ਵਾਤਿਸ਼ ਦੁਆਰਾ ਸੰਪਾਦਿਤ ‘ਵਿਲੱਖਣ ਚਿੰਤਨ ਪ੍ਰਣਾਲੀ’ ਪੁਸਤਕ ਡਾ. ਯੋਗਰਾਜ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵੱਲੋਂ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿੱਚ ਡਾ. ਧਰਮ ਚੰਦ ਵਾਤਿਸ਼ ਦੀ ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਦਾ ਲਗਭਗ 20 ਵਿਦਵਾਨਾਂ ਵੱਲੋਂ ਆਪੋ-ਆਪਣੇ ਖੋਜ ਨਬਿੰਧਾਂ ਵਿੱਚ ਪੁਨਰ-ਮੁਲਾਂਕਣ ਕੀਤਾ ਗਿਆ ਹੈ। ਇਸ ਪੁਸਤਕ ਦਾ ਨਾਮਕਰਨ ਪਦਮਸ੍ਰੀ ਸੁਰਜੀਤ ਪਾਤਰ ਨੇ ਕੀਤਾ। ਪ੍ਰੋ. ਡੀ.ਡੀ. ਭੱਟੀ ਨੇ ਇਸ ਦੇ ਭਾਰਤੀ ਪਰਿਪੇਖ ਨਾਲ ਸਾਂਝ ਪੁਆਈ। ਡਾ. ਰਾਸ਼ਿਦ ਨੇ ਇਸ ਆਲੋਚਨਾ ਪ੍ਰਣਾਲੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ। ਪ੍ਰੋ. ਯੋਗਰਾਜ ਨੇ ਇਸ ਨੂੰ ਦਾਰਸ਼ਿਨਕ ਪ੍ਰਵਚਨ ਕਿਹਾ। ਪ੍ਰੋ. ਸੁਰਿੰਦਰ ਦਵੇਸ਼ਵਰ ਨੇ ਇਸ ਖੋਜ ਪ੍ਰਣਾਲੀ ਨੂੰ ਵਿਦਿਆਰਥੀਆਂ/ਖੋਜਾਰਥੀਆਂ ਲਈ ਲਾਹੇਵੰਦ ਦੱਸਿਆ। ਡਾ. ਸੁਦਰਸ਼ਨ ਗਾਸੋ ਨੇ ਇਸ ਆਲੋਚਨਾ ਦ੍ਰਿਸ਼ਟੀ ਦੀਆਂ ਵਿਸ਼ੇਸ਼ਤਾਵਾਂ ਉਜਾਗਰ ਕੀਤੀਆਂ। ਡਾ. ਗੁਰਮੀਤ ਕੌਰ ਨੇ ਇਸ ਖੋਜ ਨੂੰ ਅਸਤਿਤਵੀ ਮਾਪਦੰਡਾਂ ਦਾ ਪ੍ਰਵਚਨ ਦੱਸਿਆ। ਪ੍ਰੋ. ਅਗਨੀਹੋਤਰੀ ਨੇ ਅੰਗਰੇਜ਼ੀ ਵਿੱਚ ਮੁਲਾਂਕਣ ਕੀਤਾ, ਡਾ. ਅਮਨਦੀਪ ਵਾਤਿਸ਼ ਨੇ ਚੇਅਰਮੈਨ ਦਾ ਰਿਲੀਜ਼ ਕਰਨ ਹਿੱਤ ਧੰਨਵਾਦ ਕੀਤਾ।