ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 20 ਅਗਸਤ
ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਸ਼ੁਰੂ ਕੀਤੇ ਗਏ ਗਰੀਨ ਮਾਲੇਰਕੋਟਲਾ ਪ੍ਰਾਜੈਕਟ ਤਹਿਤ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਚ ਬੂਟੇ ਲਾਏ ਗਏ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਤਨਵੀਰ ਅਹਿਮਦ ਫਾਰੂਕੀ ਅਤੇ ਸਕੱਤਰ ਉਸਮਾਨ ਸਿੱਦੀਕੀ ਨੇ ਕਿਹਾ ਕਿ ਕਲੱਬ ਨੇ ਸ਼ਹਿਰ ਨੂੰ ਹਰਿਆ -ਭਰਿਆ ਬਣਾਉਣ ਲਈ ਸ਼ਹਿਰ ਅੰਦਰ ਛਾਂਦਾਰ ਅਤੇ ਸਜਾਵਟੀ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਹੈ। ਇਸ ਮੌਕੇ ਅਬਦੁੱਲ ਹਲੀਮ, ਹਾਕਮ ਸਿੰਘ ਰਾਣੂ, ਡਾਕਟਰ ਮੁਹੰਮਦ ਰਮਜ਼ਾਨ ਤੇ ਅਬਦੁੱਲ ਗੱਫਾਰ ਆਦਿ ਹਾਜ਼ਰ ਸਨ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਪਿੰਡ ਬਡਰੁੱਖਾਂ ਵਿੱਚ ਰਬਾਰੀ ਮਹਾਸਭਾ ਪੰਜਾਬ ਦੇ ਪ੍ਰਧਾਨ ਅਜੈ ਸਿੰਘ ਬਿੱਟੂ ਦੀ ਅਗਵਾਈ ਹੇਠ 70 ਬੂਟੇ ਲਗਾਏ ਗਏ। ਇਸ ਮੌਕੇ ਅਜੈ ਸਿੰਘ ਬਿੱਟੂ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਕਿਉਂਕਿ ਬੂਟੇ ਸਾਨੂੰ ਆਕਸੀਜਨ ਦਿੰਦੇ ਹਨ ਤਾਂ ਜੋ ਸਾਡੀ ਸਿਹਤ ਤੰਦਰੁਸਤ ਰਹਿ ਸਕੇ। ਇਸ ਮੌਕੇ ਪ੍ਰੇਮ ਰਬਾਰੀ, ਰੋਸ਼ਨ ਲਾਲ ਰਬਾਰੀ, ਮਹਾਂਵੀਰ ਸਿੰਘ, ਰਾਮ ਕ੍ਰਿਸ਼ਨ ਤੇ ਸੁਦਾਮਾ ਸਿੰਘ ਆਦਿ ਹਾਜ਼ਰ ਸਨ।