ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 2 ਜਨਵਰੀ
ਲੇਖਕ ਰੂਪ ਸਿੰਘ ਮੌੜ ਦੁਆਰਾ ਲਿਖੀ ਸਵੈ-ਜੀਵਨੀ ‘ਸੰਘਰਸ਼ ਮੇਰਾ ਆਸਰਾ ਤੇਰਾ’ ਇੱਕ ਸਾਦੇ ਸਮਾਗਮ ਵਿਚ ਲੋਕ ਅਰਪਣ ਕੀਤੀ ਗਈ। ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਏ ਸਾਹਿਤਕ ਸਮਾਗਮ ਵਿੱਚ ਸਾਬਕਾ ਐੱਸਐੱਸਪੀ ਹਰਦੇਵ ਸਿੰਘ ਧਾਲੀਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਡਾ. ਮਲਕੀਤ ਖੱਟੜਾ, ਪ੍ਰੋ. ਦਲਜੀਤ ਸਿੰਘ ਗੁਲਾੜ, ਸੰਜੇ ਲਹਿਰੀ, ਗੀਤਕਾਰ ਬਚਨ ਬੇਦਿਲ, ਰੁਪਿੰਦਰ ਮੌੜ, ਕਰਮ ਸਿੰਘ ਜ਼ਖ਼ਮੀ, ਜੰਗੀਰ ਸਿੰਘ ਰਤਨ, ਭਗਵਾਨ ਸਿੰਘ ਸਿੱਧੂ, ਨਛੱਤਰ ਸਿੰਘ ਮਹਿਲ, ਕੇਐੱਲ ਗੋਇਲ, ਸ਼ਿਵ ਚੰਦ ਸਿੰਗਲਾ, ਰਾਜ ਕੁਮਾਰ ਅਰੋੜਾ, ਜਗਜੀਤ ਇੰਦਰ ਸਿੰਘ,ਆਦਿ ਨੇ ਭਾਗ ਲਿਆ।