ਬੀਰਬਲ ਰਿਸ਼ੀ
ਸ਼ੇਰਪੁਰ, 25 ਅਪਰੈਲ
ਹਲਕਾ ਮਹਿਲ ਕਲਾਂ ਨਾਲ ਸਬੰਧਤ ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੇ ਬਲਾਕ ਪ੍ਰਧਾਨ ਚਲੇ ਆ ਰਹੇ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਦੋਂ ਪੰਚਾਇਤ ਯੂਨੀਅਨ ਦੀ ਮੀਟਿੰਗ ਦੌਰਾਨ ਹਾਜ਼ਰੀਨ ਸਰਪੰਚਾਂ ਨੇ ਸੀਨੀਅਰ ਕਾਂਗਰਸੀ ਕੁਲਦੀਪ ਸਿੰਘ ਕੀਪਾ ਦੀ ਪਤਨੀ ਤੇ ਸਰਪੰਚ ਮਨਪ੍ਰੀਤ ਕੌਰ ਈਨਾਬਾਜਵਾ ਦੀ ਨਵੇਂ ਪ੍ਰਧਾਨ ਤੇ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ ਫਤਿਹਗੜ੍ਹ ਪੰਜਗਰਾਈਆਂ ਦੀ ਮੀਤ ਪ੍ਰਧਾਨ ਵਜੋਂ ਚੋਣ ਕੀਤੀ ਹੈ।
ਬਲਾਕ ਪ੍ਰਧਾਨ ਰਹੇ ਗੁਰਦੀਪ ਸਿੰਘ ਅਲੀਪੁਰ ਵੱਲੋਂ ਦਿੱਤੇ ਅਸਤੀਫ਼ੇ ਨੂੰ ਭਾਵੇਂ ਉਨ੍ਹਾਂ ਆਪਣੀਆਂ ਘਰੇਲੂ ਮਜਬੂਰੀਆਂ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਸ ਵੱਲੋਂ ਆਪਣੇ ਹੀ ਸਰਕਾਰ ਤੇ ਸਿਆਸੀ ਪ੍ਰਭੂਆਂ ਦੀਆਂ ਕਮੀਆਂ ਪੇਸ਼ੀਆਂ ’ਤੇ ਉਂਗਲ ਰੱਖਣ ਦੇ ਮੱਦੇਨਜ਼ਰ ਉਸ ਦੀ ਜ਼ੁਰੱਅਤ ਹੀ ਇਸ ਦਾ ਕਾਰਨ ਬਣੀ ਹੈ। ਮੀਟਿੰਗ ਵਿੱਚ ਸਰਪੰਚ ਰਣਜੀਤ ਸਿੰਘ ਧਾਲੀਵਾਲ ਸਰਪੰਚ ਸ਼ੇਰਪੁਰ, ਸਾਬਕਾ ਸਰਪੰਚ ਸੂਰਜਭਾਨ, ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ, ਸਰਪੰਚ ਜਗਦੇਵ ਸਿੰਘ ਘਨੌਰੀ ਖੁਰਦ, ਸਰਪੰਚ ਪਾਲਵਿੰਦਰ ਕੌਰ ਹੇੜੀਕੇ, ਸਰਪੰਚ ਮਲਕੀਤ ਸਿੰਘ ਖੇੜੀ ਕਲਾਂ, ਸਰਪੰਚ ਮਨਪ੍ਰੀਤ ਸਿੰਘ ਬਧੇਸਾ, ਸਰਪੰਚ ਗੁਰਜੀਤ ਸਿੰਘ ਬੜੀ, ਸਮਿਤੀ ਮੈਂਬਰ ਸੁਰਜੀਤ ਸਿੰਘ ਟਿੱਬਾ ਆਦਿ ਸਰਪੰਚ ਹਾਜ਼ਰ ਸਨ।