ਪੱਤਰ ਪ੍ਰੇਰਕ
ਸੰਗਰੂਰ 21 ਜੁਲਾਈ
ਸੰਗਰੂਰ ਸਾਹਿਤਕ ਕਲਾ ਮੰਚ ਵੱਲੋਂ ਈਟਿੰਗ ਮਾਲ ਸੰਗਰੂਰ ਵਿੱਚ ਸਾਹਿਤਕ ਸਮਾਗਮ ਹੋਇਆ। ਸਮਾਗਮ ਦੀ ਪ੍ਰਧਾਨਗੀ ਸ਼ਾਇਰ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕੀਤੀ| ਪ੍ਰਧਾਨਗੀ ਮੰਡਲ ਵਿਚ ਡਾ. ਨਰਵਿੰਦਰ ਕੌਸ਼ਲ, ਸੁਖਵਿੰਦਰ ਸਿੰਘ, ਮੋਹਨ ਸ਼ਰਮਾ, ਸੁਖਵਿੰਦਰ ਪੱਪੀ, ਮਾ. ਪਰਮਵੇਦ, ਬਲਰਾਜ ਓਬਰਾਏ ਅਤੇ ਬੀਰਇੰਦਰ ਬਨਭੌਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਉਭਰਦੀ ਲੇਖਿਕਾ ਨੂਰਦੀਪ ਕੋਮਲ ਦੀ ਪਲੇਠੀ ਵਾਰਤਕ ਕਿਤਾਬ ‘ਰੱਬ ਕਿਥੇ ਹੈ’ ਰਿਲੀਜ਼ ਕੀਤੀ ਗਈ| ਇਸ ਮੌਕੇ ਡਾ. ਨਰਵਿੰਦਰ ਕੌਸ਼ਲ ਨੇ ਕਿਹਾ ਕਿ ਇਹ ਕਿਤਾਬ ਜੀਵਨ ਦੇ ਬਹੁਤ ਨੇੜੇ ਹੈ ਅਤੇ ਇਸ ਵਿਚ ਵਿਅੰਗਮਈ ਢੰਗ ਨਾਲ ਸਮਾਜਿਕ ਰਿਸ਼ਤਿਆਂ, ਸਮਾਜਿਕ ਗਿਰਾਵਟਾਂ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ| ਸਮਾਗਮ ਵਿਚ ਲੁਧਿਆਣਾ ਤੋਂ ਪਹੁੰਚੇ ਮਦਨ ਲਾਲ ਵੱਲੋਂ ਨੂਰਦੀਪ ਨੂੰ ਚੰਗੀ ਕਿਤਾਬ ਲਈ ਮੁਬਾਰਕਬਾਦ ਦਿੰਦਿਆਂ ਸਨਮਾਨਤ ਕੀਤਾ ਗਿਆ| ਇਸ ਮੌਕੇ ਹੋਏ ਕਵੀ ਦਰਬਾਰ ਵਿਚ ਲਵਲੀ ਬਡਰੁੱਖਾਂ, ਜਗਮੇਲ ਤੁੰਗਾਂ, ਕੁਲਵੰਤ ਕਸਕ, ਗੁਰਪਾਲ ਬਿਲਾਵਲ, ਪਰਮ ਸਹਿਜੜਾ ਆਦਿ ਨੇ ਹਿੱਸਾ ਲਿਆ | ਮੰਚ ਦੇ ਪ੍ਰਧਾਨ ਧਰਮੀ ਤੁੰਗਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਜੀਤ ਹਰਜੀਤ ਨੇ ਬਾਖ਼ੂਬੀ ਨਿਭਾਈ |