ਪੱਤਰ ਪ੍ਰੇਰਕ
ਲਹਿਰਾਗਾਗਾ, 17 ਜੁਲਾਈ
ਆਰਐਮਪੀ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਨੇ ਅੱਜ ਆਪਣੀ ਮੰਗਾਂ ਨੂੰ ਲੈ ਕੇ ਚੀਮਾ ਤੋਂ ਲਹਿਰਾਗਾਗਾ ਜਾਗੋ ਲੋਕੋ ਜਾਗੋ ਬੈਨਰ ਹੇਠ ਮੋਟਰਸਾਈਕਲ ਮਾਰਚ ਕੱਢਿਆ। ਇਸ ਮਾਰਚ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਹਮਾਇਤ ਕੀਤੀ। ਜ਼ਿਕਰਯੋਗ ਹੈ ਲਹਿਰਾਗਾਗਾ ’ਚ ਰਿਲਾਇਸ ਪੰਪ ਅੱਗੇ ਚਲ ਰਹੇ ਖੇਤੀ ਕਾਨੂੰਨਾਂ ਵਿਰੋਧੀ ਸੰਘਰਸ਼ ’ਚ ਪ੍ਰੈਕਟੀਸ਼ਨਰਾਂ ਨੇ ਮੁਫਤ ਇਲਾਜ ਕਰਕੇ ਜਥੇਬੰਦੀ ਦਾ ਸਮਰਥਨ ਕੀਤਾ। ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈਕਟੀਸ਼ਨਰਾਂ ਨੂੰ ਆਰਐਮਪੀ ਵਜੋਂ ਰਜਿਸਟਰਡ ਕਰਕੇ ਇਲਾਜ ਕਰਨ ਲਈ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਸਰਕਾਰ ਵਾਅਦੇ ’ਤੇ ਪੂਰੀ ਨਹੀਂ ਉਤਰੀ। ਉਨ੍ਹਾਂ ਲੋਕਾਂ ਨੂੰ ਕਾਰਪੋਰੇਟਰਾਂ ਦੇ ਜੋਟੀਦਾਰ ਸਿਆਸਤਦਾਨ ਨੂੰ ਭਾਂਜ ਦੇਣ ਦਾ ਸੱਦਾ ਦਿੱਤਾ।