ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਫਰਵਰੀ
ਇਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ 17 ਫਰਵਰੀ ਦੀ ਬਰਨਾਲਾ ਦੀ ਅਨਾਜ ਮੰਡੀ ਵਿੱਚ ਹੋ ਰਹੀ ਲੋਕ ਕਲਿਆਣ ਰੈਲੀ ਦੀਆਂ ਤਿਆਰੀਆਂ ਸਬੰਧੀ ਲਹਿਰਾਗਾਗਾ ਦੇ ਬਜ਼ਾਰਾਂ ਵਿਚ ਅਤੇ ਪਿੰਡਾਂ ਵਿਚ ਸੈਂਕੜੇ ਨੌਜਵਾਨਾਂ ਨੇ ਲੋਕ ਜਗਾਓ ਮੋਟਰਸਾਈਕਲ ਰੈਲੀ ਕੀਤੀ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਰੈਲੀ ਲਹਿਰਾ ਸ਼ਹਿਰ ਤੋਂ ਸ਼ੁਰੂ ਕਰਕੇ ਵੱਖ-ਵੱਖ ਪਿੰਡਾਂ ਵਿਚ ਹੁੰਦੀ ਹੋਈ ਨੂੰ ਲਹਿਰਾ ਗਾਗਾ ਸ਼ਹਿਰ ਵਿਚ ਸਮਾਪਤ ਕੀਤੀ ਗਈ। ਰੈਲੀ ਦੌਰਾਨ 74 ਸਾਲਾਂ ਤੋਂ ਸਿਆਸਤਦਾਨਾਂ ਦੇ ਪਾਏ ਵੋਟ ਭਰਮ ਨੂੰ ਤੋੜ ਲੋਕ ਏਕਤਾ ਜੋੜ ਦਾ ਨਾਅਰਾ ਘਰ -ਘਰ ਪੰਹੁਚਾਇਆ ਗਿਆ।ਇਸ ਮੌਕੇ ਬਲਾਕ ਆਗੂ ਲੀਲਾ ਸਿੰਘ ਚੋਟੀਆਂ, ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਗੁਰਚਰਨ ਸਿੰਘ ਖੋਖਰ,ਰਾਮ ਸਿੰਘ ਨੰਗਲਾ, ਕਰਨੈਲ ਗਨੋਟਾ, ਬਹਾਦਰ ਸਿੰਘ ਭੁਟਾਲ ਖੁਰਦ, ਬਲਜੀਤ ਸਿੰਘ ਗੋਬਿੰਦਗੜ੍ਹ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਹਰਸੇਵਕ ਸਿੰਘ ਲਹਿਲ ਖੁਰਦ, ਨਿੱਕਾ ਸਿੰਘ ਸੰਗਤੀਵਾਲਾ ਅਤੇ ਪਿੰਡ ਇਕਾਈਆਂ ਦੇ ਅਹੁਦੇਦਾਰ ਹਾਜ਼ਰ ਸਨ।