ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੂਨ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿੱਦਿਅਕ ਵਰ੍ਹੇ-2020-21 ਦੌਰਾਨ ਰਾਜ ਦੇ ਚੁਣੇ ਗਏ ਸਰਵੋਤਮ ਸਰਕਾਰੀ ਸਕੂਲਾਂ ਦੀ ਜਾਰੀ ਕੀਤੀ ਸੂਚੀ ਵਿਚ ਹਾਈ ਸਕੂਲਾਂ ਦੀ ਸ਼੍ਰੇਣੀ ਵਿੱਚੋਂ ਸਰਕਾਰੀ ਸਮਾਰਟ ਹਾਈ ਸਕੂਲ ਖੇੜੀ ਨੇ ਜ਼ਿਲ੍ਹੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ, ਜਿਸਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਸਾਢੇ ਸੱਤ ਲੱਖ ਰੁਪਏ ਦਾ ਪੁਰਸਕਾਰ ਮਿਲੇਗਾ। ਸਿੱਖਿਆ ਵਿਭਾਗ ਵੱਲੋਂ ਤੈਅ ਕੀਤੇ ਮਾਪਦੰਡਾਂ ਤਹਿਤ ਸਕੂਲ ਦੇ ਨਤੀਜਿਆਂ, ਸਹਿ-ਵਿਦਿਅਕ ਗਤੀਵਿਧੀਆਂ, ਬੁਨਿਆਦੀ ਢਾਂਚਾ, ਸਕੂਲ ਪ੍ਰਬੰਧਨ ਕਮੇਟੀ ਦੀ ਕਾਰਗੁਜ਼ਾਰੀ, ਸਕੂਲ ਲਈ ਸਮਾਜਿਕ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਗ੍ਰੇਡ ਅੰਕਾਂ ਦਾ ਆਧਾਰ ਮੰਨਦੇ ਹੋਏ 122. 79 ਗ੍ਰੇਡ ਅੰਕ ਪ੍ਰਾਪਤ ਕਰਕੇ ਇਸ ਸਕੂਲ ਨੇ ਜ਼ਿਲ੍ਹੇ ’ਚੋ ਮੋਹਰੀ ਹੋਣ ਦਾ ਮਾਣ ਹਾਸਲ ਕੀਤਾ ਹੈ। ਸਕੂਲ ਦੇ ਮੁੱਖ ਅਧਿਆਪਕ ਸਪਰਨ ਕੁਮਾਰ ਸਿੰਗਲਾ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ਼, ਵਿਦਿਆਰਥੀਆਂ, ਮਾਪਿਆਂ, ਗ੍ਰਾਮ ਪੰਚਾਇਤ ਸਮੇਤ ਪਿੰਡ ਵਾਸੀਆਂ ਦੇ ਸਰਗਰਮ ਸਹਿਯੋਗ ਸਿਰ ਬੰਨ੍ਹਦਿਆਂ ਵਿਸ਼ੇਸ ਤੌਰ ’ਤੇ ਐੱਸ.ਐੱਸ. ਮਾਸਟਰ ਲਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਭੁੱਲਰ ਸਟੇਟ ਐਵਾਰਡੀ ਰਿਟਾਇਰਡ ਮੁੱਖ ਅਧਿਆਪਕ ਸ.ਹ.ਸ. ਖੇੜੀ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਦੀ ਰਹਿਨੁਮਾਈ ਹੇਠ ਸਕੂਲ ਨੇ ‘‘ਬੈਸਟ ਸਕੂਲ ਐਵਾਰਡ’’ ਤਹਿਤ ਇੱਕ ਲੱਖ 36 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ ਅਤੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਸਰਵੋਤਮ ਸਕੂਲ ਅਵਾਰਡ ਤਹਿਤ ਐਮਐਚਆਰਡੀ ਵਲੋਂ ਇਨਾਮੀ ਰਾਸ਼ੀ ਇੱਕ ਲੱਖ ਰੁਪਏ ਪ੍ਰਾਪਤ ਕੀਤੀ।