ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਮਾਰਚ
ਇੱਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੀ ਚੋਣ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕਸ਼ਮੀਰ ਸਿੰਘ ਘਰਾਚੋਂ, ਬਲਜਿੰਦਰ ਸਿੰਘ ਸੰਘਰੇੜੀ, ਅਜੈਬ ਸਿੰਘ ਸੰਘਰੇੜੀ ਅਤੇ ਯੁਥ ਪ੍ਰਧਾਨ ਜਗਦੇਵ ਸਿੰਘ ਘਰਾਚੋਂ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ਼ ਕੀਤੀ ਗਈ। ਮੀਟਿੰਗ ਵਿੱਚ 14 ਮਾਰਚ ਨੂੰ ਦਿੱਲੀ ਮਹਾਂ ਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ, ਜਨਰਲ ਸਕੱਤਰ ਗਿਆਨ ਸਿੰਘ ਨਦਾਮਪੁਰ, ਸਕੱਤਰ ਜਗਸੀਰ ਸਿੰਘ, ਪ੍ਰੈਸ ਸਕੱਤਰ ਜਸਪਾਲ ਸਿੰਘ ਘਰਾਚੋਂ,ਖਜਾਨਚੀ ਤੇਜਵਿੰਦਰ ਸਿੰਘ ਬਾਸੀਅਰਖ, ਸਹਾਇਕ ਖਜਾਨਚੀ ਰਾਜਵਿੰਦਰ ਸਿੰਘ ਸੰਘਰੇੜੀ, ਸੀਨੀਆਰ ਮੀਤ ਪ੍ਰਧਾਨ ਗੁਰਦੀਪ ਸਿੰਘ ਆਲੋਅਰਖ, ਪਿਆਰਾ ਸਿੰਘ ਨਾਗਰਾ, ਸਤਗੁਰ ਸਿੰਘ ਬਿਜਲਪੁਰ, ਮੀਤ ਪ੍ਰਧਾਨ ਲਖਵੀਰ ਸਿੰਘ ਕਪਿਆਲ, ਗੁਰਧਿਆਨ ਸਿੰਘ ਘਰਾਚੋਂ, ਬਿੱਕਰ ਸਿੰਘ ਘਰਾਚੋਂ, ਰੋਹੀ ਸਿੰਘ ਸੰਘਰੇੜੀ,ਜਨਕ ਸਿੰਘ ਕਪਿਆਲ, ਕਰਮ ਸਿੰਘ ਮਾਂਝਾ ਚੁਣੇ ਗਏ। ਮਾਲਵਿੰਦਰ ਸਿੰਘ ਭਵਾਨੀਗੜ੍ਹ ਯੂਥ ਬਲਾਕ ਪ੍ਰਧਾਨ ਚੁਣੇ ਗਏ।