ਅਮਰਗੜ੍ਹ: ਨਦਰਿ ਫਾਊਂਡੇਸ਼ਨ ਵੱਲੋਂ ਘਰ ਬਣਾ ਕੇ ਦੇਣ ’ਤੇ ਅਖ਼ਬਾਰੀ ਹਾਕਰ ਰਾਮ ਸਿੰਘ ਚੌਂਦਾ ਬਹੁਤ ਖੁਸ਼ ਹੈ। ਰਾਮ ਸਿੰਘ ਨੇ ਦੱਸਿਆ ਕਿ ਭਾਈ ਜਸਵੀਰ ਸਿੰਘ ਤੇ ਪ੍ਰਧਾਨ ਸੁਖਜਿੰਦਰ ਸਿੰਘ ਝੱਲ ਦੇ ਯਤਨਾ ਸਦਕਾ ਉਸ ਨੂੰ ਆਪਣੇ ਘਰ ਦੀ ਛੱਤ ਨਸੀਬ ਹੋਈ ਹੈ। ਨਦੀਰ ਫਾਉਂਡੇਸ਼ਨ ਵੱਲੋਂ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਹੇਠ ਦੋ ਕਮਰੇ ਅਤੇ ਰਸੋਈ ਬਣਾ ਕਿ ਪਰਿਵਾਰ ਸਪੁਰਦ ਕੀਤੀ ਗਈ। ਜ਼ਿਕਰਯੋਗ ਹੈ ਕਿ ਰਾਮ ਸਿੰਘ ਦੇ ਇਕਲੌਤ ਪੁੱਤਰ ਦੀ ਮੌਤ ਹੋ ਗਈ ਸੀ। ਉਸ ਦਾ ਮਕਾਨ ਢਹਿ ਢੇਰੀ ਹੋ ਗਿਆ ਸੀ। ਉਹ ਆਪਣੀਆਂ ਦੋ ਜਵਾਨ ਧੀਆਂ ਨਾਲ ਪਿੰਡ ਦੀ ਧਰਮਸ਼ਾਲਾ ਵਿੱਚ ਰਹਿ ਰਿਹਾ ਸੀ। ਪਿੰਡ ਵਾਲੇ ਵੀ ਉਸ ਨੂੰ ਧਰਮਸ਼ਾਲਾ ਖਾਲੀ ਕਰਨ ਲਈ ਕਹਿੰਦੇ ਸੀ। ਆਖ਼ਰ ਉਸਦੀ ਬਾਹ ਨਦੀਰ ਫਾਉਂਡੇਸ਼ਨ ਨੇ ਫੜ ਲਈ। -ਪੱਤਰ ਪ੍ਰੇਰਕ