ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 14 ਅਪਰੈਲ
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਵੱਲੋਂ ਅੱਜ ਸੁਨਾਮ ਊਧਮ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ਮਾਸਟਰ ਨੂੰ ਸਥਾਨਕ ਰੇਲਵੇ ਸਟੇਸ਼ਨ ’ਤੇ ਗੱਡੀਆਂ ਦੇ ਰੁਕਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਰੇਲਵੇ ਸਟੇਸ਼ਨ ਮਾਸਟਰ ਰਾਹੀਂ ਡਿਵੀਜ਼ਨਲ ਰੇਲਵੇ ਮੈਨੇਜਰ ਅੰਬਾਲਾ ਨੂੰ ਭੇਜਿਆ ਗਿਆ, ਜਿਸਦੀ ਕਾਪੀ ਰੇਲਵੇ ਮੰਤਰੀ ਨੂੰ ਵੀ ਭੇਜੀ ਗਈ। ਮੰਚ ਨੇ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ’ਤੇ ਬਣੇ ਇਸ ਰੇਲਵੇ ਸਟੇਸ਼ਨ ਤੋਂ 18 ਗੱਡੀਆਂ ਅਜੀਹੀਆਂ ਹਨ, ਜਿਹੜੀਆਂ ਇਥੋਂ ਲੰਘਦੀਆਂ ਹਨ ਪਰ ਇਸ ਰੇਲਵੇ ਸਟੇਸ਼ਨ ’ਤੇ ਰੁਕਦੀਆਂ ਨਹੀਂ। ਇਨ੍ਹਾਂ ਗੱਡੀਆਂ ਦੇ ਨਾ ਰੁਕਣ ਕਾਰਨ ਸ਼ਹਿਰ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਚ ਨੇ ਮੰਗ ਕੀਤੀ ਕਿ ਇਸ ਸਟੇਸ਼ਨ ’ਚੋਂ ਨਿਕਲਦੀਆਂ ਸਾਰੀਆਂ ਗੱਡੀਆਂ ਦਾ ਇਥੇ ਰੁਕਣਾ ਯਕੀਨੀ ਬਣਾਇਆ ਜਾਵੇ।