ਸ਼ੇਰਪੁਰ: ਬਲਾਕ ਪੰਚਾਇਤ ਯੂਨੀਅਨ ਸ਼ੇਰਪੁਰ ਦੀ ਮੀਟਿੰਗ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਦੇ ਦਫ਼ਤਰ ਵਿੱਚ ਹੋਈ। ਇਸ ਮੌਕੇ ਸਰਬਸੰਮਤੀ ਨਾਲ ਸਰਪੰਚ ਗੁਰਦੀਪ ਸਿੰਘ ਅਲੀਪੁਰ ਨੂੰ ਜਥੇਬੰਦੀ ਦਾ ਬਲਾਕ ਪ੍ਰਧਾਨ ਚੁਣ ਲਿਆ। ਜਾਣਕਾਰੀ ਮੁਤਾਬਕ ਕਾਂਗਰਸ ਸਰਕਾਰ ਮੌਕੇ ਸਰਪੰਚਾਂ ਦੀ ਸੁਣਵਾਈ ਨਾ ਹੋਣ ਕਾਰਨ ਸਰਪੰਚ ਅਲੀਪੁਰ ਨੇ ਬਲਾਕ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਚੋਣਾਂ ਤੋਂ ਐਨ ਪਹਿਲਾਂ ਉਨ੍ਹਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਹਲਕਾ ਮਹਿਲ ਕਲਾਂ ਤੋਂ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਕਬੂਲ ਕਰ ਲਈ ਸੀ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ, ਅਮਨਦੀਪ ਸਿੰਘ ਕਲੇਰਾਂ, ਗੁਰਪ੍ਰੀਤ ਸਿੰਘ ਪੰਜਗਰਾਈਆਂ, ਅਵਤਾਰ ਸਿੰਘ ਹੇੜੀਕੇ, ਸਰਪੰਚ ਬਹਾਦਰ ਸਿੰਘ ਕਾਤਰੋਂ, ਸਰਪੰਚ ਸੁਖਦੇਵ ਸਿੰਘ ਕਾਲਾਬੂਲਾ, ਆਪ ਆਗੂ ਮੇਲ ਮਾਹਮਦਪੁਰ, ਬਿੰਦਰ ਸਿੰਘ ਖਾਲਸਾ, ਹਰਪ੍ਰੀਤ ਸਿੰਘ ਟਿੱਬਾ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ