ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਅਕਤੂਬਰ
23ਵੀਂ ਤਿੰਨ ਰੋਜ਼ਾ ਜ਼ਿਲ੍ਹਾ ਸੰਗਰੂਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਸਥਾਨਕ ਪੁਲੀਸ ਲਾਈਨ ਸਕੇਟਿੰਗ ਸਟੇਡੀਅਮ ਵਿਚ ਪ੍ਰਧਾਨ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਮਨਪ੍ਰੀਤ ਸਿੰਘ ਛਤਵਾਲ ਦੀ ਸਰਪ੍ਰਸਤੀ ਹੇਠ ਹੋਈ। ਇਸ ਵਿਚ 175 ਖਿਡਾਰੀਆਂ ਨੇ ਰੋਲਰ ਹਾਕੀ ਅਤੇ ਸਪੀਡ ਮੁਕਾਬਲਿਆਂ ਵਿਚ ਭਾਗ ਲਿਆ। ਪਹਿਲੇ ਦਿਨ ਬੂਟਾ ਸਿੰਘ ਗਿੱਲ ਡੀਐਸਪੀ ਪਾਤੜਾਂ ਅਤੇ ਆਖ਼ਰੀ ਦਿਨ ਸੱਤਪਾਲ ਸ਼ਰਮਾ ਡੀਐਸਪੀ ਸੰਗਰੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਓਪੀ ਅਰੋੜਾ ਅਨੁਸਾਰ ਇਨਲਾਈਨ ਰੋਲਰ ਹਾਕੀ ਜੂਨੀਅਰ ਲੜਕਿਆਂ ’ਚੋਂ ਪੁਲੀਸ ਲਾਈਨ ਸਪੋਰਟਸ ਕਲੱਬ ਕਿੰਗਜ਼ ਨੇ ਪਹਿਲਾ, ਕੁਆਡ ਜੂਨੀਅਰ ਲੜਕੀਆਂ ’ਚੋਂ ਜੀਜੀਐਸ ਸਕੇਟਿੰਗ ਸੈਂਟਰ ਨੇ ਪਹਿਲਾ ਸਥਾਨ ਲਿਆ। ਇਨਲਾਈਨ ਸਬ ਜੂਨੀਅਰ ਲੜਕਿਆਂ ’ਚੋਂ ਪੁਲੀਸ ਸਪੋਰਟਸ ਕਲੱਬ ਕਿੰਗਜ਼ ਨੇ ਪਹਿਲਾ, ਕੁਆਡ ਕੇਡਿਟ ਲੜਕਿਆਂ ’ਚੋਂ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ ਤੇ ਕੁਆਡ ਤੇ ਇਨਲਾਈਨ ਸੀਨੀਅਰ ਲੜਕਿਆਂ ’ਚ ਪੁਲੀਸ ਸਪੋਰਟਸ ਕਲੱਬ ਕਿੰਗਜ਼ ਨੇ ਪਹਿਲਾ ਸਥਾਨ ਲਿਆ। ਰਿੰਕ ਰੇਸ-1 ਲੜਕਿਆਂ ਕੁਆਡ 7 ਤੋਂ 9 ਸਾਲ ਵਰਗ ’ਚ ਧੈਰਿਆ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ, ਰਿੰਕ ਰੇਸ ਕੁੜੀਆਂ ਕੁਆਡ 9 ਤੋਂ 11 ਸਾਲ ਵਰਗ ’ਚ ਭਵਿਆ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ, ਰਿੰਕ ਰੇਸ-1 ਲੜਕੇ ਕੁਆਡ 14 ਤੋਂ 17 ਸਾਲ ਵਰਗ ’ਚ ਗੁਰਪ੍ਰੀਤ ਸ਼ਰਮਾ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ, ਰਿੰਕ ਰੇਸ-3 ਕੁੜੀਆਂ 11 ਤੋਂ 14 ਸਾਲ ਵਰਗ ’ਚ ਗੁਰਨੂਰ ਕੌਰ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਲਿਆ। ਰਿੰਕ ਰੇਸ-3 ਲੜਕੇ ਕੁਆਡ 11 ਤੋਂ 14 ਸਾਲ ਵਰਗ ’ਚ ਲਕਸ਼ਦੀਪ ਸਿੰਘ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ, ਰਿੰਕ ਰੇਸ-3 ਲੜਕੇ ਕੁਆਡ 17 ਸਾਲ ਤੋਂ ਵੱਧ ਵਰਗ ’ਚ ਦਵਿੰਦਰ ਸਿੰਘ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ, ਰੋਡ ਰੇਸ 1500 ਮੀਟਰ ਲੜਕੇ 11 ਤੋਂ 14 ਸਾਲ ਵਰਗ ’ਚ ਲਕਸ਼ਦੀਪ ਸਿੰਘ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਲਿਆ। ਰੋਡ ਰੇਸ 3000 ਮੀਟਰ ਲੜਕੇ 14 ਤੋਂ 17 ਸਾਲ ਵਰਗ ’ਚ ਸਿਕੰਦਰ ਸਿੰਘ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ, 500 ਮੀਟਰ 7 ਤੋਂ 9 ਸਾਲ ਵਰਗ ’ਚ ਧੈਰਿਆ ਪੁਲੀਸ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਮੌਜੂਦ ਕੋਚਾਂ ’ਚ ਡਾ. ਅਮਰਪ੍ਰੀਤ ਸਿੰਘ, ਨਵਦੀਪ ਸਿੰਘ, ਲਖਵਿੰਦਰ ਸਿੰਘ, ਸ਼ੁਭਦੀਪ ਕੌਰ, ਨੈਬ ਸਿੰਘ, ਨਰਿੰਦਰਪਾਲ ਬਾਂਸਲ, ਰਾਜੇਸ ਕੁਮਾਰ, ਬੇਲੀ ਦੇਵੀ ਆਦਿ ਦਾ ਸਨਮਾਨ ਕੀਤਾ ਗਿਆ।