ਪੱਤਰ ਪ੍ਰੇਰਕ
ਲਹਿਰਾਗਾਗਾ, 21 ਮਈ
ਥਾਣਾ ਧਰਮਗੜ੍ਹ ਦੀ ਪੁਲੀਸ ਨੇ ਪਿੰਡ ਹੰਬਲਵਾਸ ਜਖੇਪਲ ਦੇ ਰਘਬੀਰ ਸਿੰਘ ਬਿਆਨ ’ਤੇ ਅੱਛਰਾ ਸਿੰਘ ਤੇ ਹਰਚਰਨ ਸਿੰਘ ਵਾਸੀ ਹੰਬਲਵਾਸ ਜਖੇਪਲ ਖਿਲਾਫ਼ ਉਸ ਦੀ ਜ਼ਮੀਨ ਦੀ ਕੰਧ ਢਾਹ ਕੇ ਕਬਜ਼ਾ ਕਰਨ ਦੀ ਨੀਅਤ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਧਰਮਗੜ੍ਹ ਨੇ ਦੱਸਿਆ ਕਿ ਰਘਬੀਰ ਸਿੰਘ ਦਾ ਇੱਕ ਜੱਦੀ ਪਲਾਟ ਮੇਦੇਵਾਸ ਰੋਡ ਜਖੇਪਲ ਨੇੜੇ ਦੋਲੇਵਾਲ ਕੈਚੀਆਂ ’ਚ 8 ਬਿਸਵੇ ਜ਼ਮੀਨ ਵਿੱਚ ਹੈ। ਉਸ ਨੇ ਕਿਹਾ ਕਿ ਪਲਾਟ ਉਸਦੇ ਕਬਜ਼ੇ ’ਚ ਹੈ, ਪਰ ਅੱਛਰਾ ਸਿੰਘ ਤੇ ਹਰਚਰਨ ਸਿੰਘ ਨੇ ਕਥਿਤ ਤੌਰ ’ਤੇ 5-6 ਮਈ ਨੂੰ ਪਲਾਟ ਦੀ ਕੰਧ ਢਾਹ ਦਿੱਤੀ ਜਿਸ ਦੀ ਪੰਚਾਇਤੀ ਰਾਜ਼ੀਨਾਮੇ ਦੀ ਗੱਲ ਚੱਲਦਿਆਂ ਰਘਬੀਰ ਸਿੰਘ ਨੇ ਦੁਬਾਰਾ ਕੰਧ ਬਣਾ ਦਿੱਤੀ। ਉਸ ਨੇ ਦੱਸਿਆ ਕਿ 19 ਮਈ ਨੂੰ ਸਵੇਰੇ ਉਹ ਆਪਣੇ ਚਾਚੇ ਨਾਲ ਗੇੜਾ ਮਾਰਨ ਗਿਆ ਤਾਂ ਮੁਲਜ਼ਮਾਂ ਨੇ ਪਲਾਟ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪਲਾਟ ਦੀ ਕੰਧ ਢਾਹ ਦਿੱਤੀ।