ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਟੌਲ ਪਲਾਜ਼ਾ ਕਾਲਾਝਾੜ ਵਿਖੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ 287 ਵੇਂ ਦਿਨ ਵੀ ਧਰਨੇ ਜਾਰੀ ਰੱਖਿਆ ਗਿਆ। ਅੱਜ ਧਰਨੇ ਦੀ ਸਟੇਜ ਅਰਪਣ ਕੌੌਰ ਘੁਮਾਣ ਸਮੇਤ ਛੋੋੋੋਟੀਆਂ ਬੱਚੀਆਂ ਨੇ ਸੰਭਾਲੀ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਕਾਲਾਝਾੜ ਮੋਰਚੇ ਦੇ ਇੰਚਾਰਜ ਸੁਖਦੇਵ ਸਿੰਘ ਘਰਾਚੋਂ, ਨਰੈਣ ਕਾਲਾਝਾੜ, ਅਵਤਾਰ ਸਿੰਘ ਕਾਲਾਝਾੜ, ਨੈਬ ਸਿੰਘ ਕਾਲਾਝਾੜ ਅਤੇ ਰਾਜ ਸਿੰਘ ਘਰਾਚੋਂ ਸਮੇਤ ਕਿਸਾਨ ਤੇ ਬੀਬੀਆਂ ਹਾਜ਼ਰ ਸਨ।
Bਧੂਰੀ(ਹਰਦੀਪ ਸਿੰਘ ਸੋਢੀ): Bਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਜਸਪਾਲ ਸਿੰਘ ਪੇਧਨੀ ਤੇ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ ਧਰਨਾ 285ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਗੁਰਜੀਤ ਸਿੰਘ ਲੱਡਾ,ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਜਸਪਾਲ ਸਿੰਘ ਪੇਧਨੀ, ਗੁਰਜੰਟ ਸਿੰਘ , ਬਲਵਿੰਦਰ ਸਿੰਘ ਪੇਧਨੀ, ਜਗਰੂਪ ਸਿੰਘ, ਸਿਮਰਨਜੀਤ ਕੌਰ ਸਾਰੋ ਤੇ ਰਾਮ ਸਿੰਘ ਕੱਕੜਵਾਲ ਹਾਜ਼ਰ ਸਨ।