ਪੱਤਰ ਪ੍ਰੇਰਕ
ਸੰਗਰੂਰ, 23 ਮਈ
ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੀ ਐਗਜ਼ੀਕਿਊਟਿਵ ਦੀ ਪਹਿਲੀ ਮੀਟਿੰਗ ਚੈਂਬਰ ਭਵਨ ਫ਼ੋਕਲ ਪੁਆਇੰਟ ਸੰਗਰੂਰ ਵਿੱਚ ਅਮਨਜੀਤ ਜ਼ਖ਼ਮੀ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਗਜ਼ੀਕਿਊਟਿਵ ਮੈਂਬਰਾਂ ਦੀ ਟੀਮ ਦਾ ਗਠਨ ਕੀਤਾ ਗਿਆ| ਇਸ ਦੌਰਾਨ ਸਰਪ੍ਰਸਤ ਲਈ ਜਗਦੀਸ਼ ਬਾਂਸਲ, ਵਿਜੈ ਗੁਪਤਾ, ਅਸ਼ੋਕ ਗਰਗ, ਐੱਮਪੀ ਸਿੰਘ, ਦੀਪਕ ਜਿੰਦਲ, ਗੌਰਵ ਮਘਾਨ ਨੂੰ ਚੁਣਿਆ ਗਿਆ| ਚੇਅਰਮੈਨ ਦੀ ਜ਼ਿੰਮੇਵਾਰੀ ਗੋਰਾ ਲਾਲ ਨੂੰ ਸੌਂਪੀ ਗਈ| ਇਸ ਮੌਕੇ ਜਨਰਲ ਸਕੱਤਰ ਵਿਸ਼ਾਲ ਗੁਪਤਾ, ਵਿੱਤ ਸਕੱਤਰ ਰਕੇਸ਼ ਗਰਗ, ਆਈ.ਪੀ. ਸੰਦੀਪ ਬਾਂਸਲ ਮੋਨੂੰ ਸੀਨੀਅਰ ਵਾਇਸ ਪ੍ਰਧਾਨ ਕਿ੍ਸ਼ਨ ਬਾਂਸਲ, ਵਾਇਸ ਪ੍ਰਧਾਨ ਆਦਰਸ਼ ਗਰਗ, ਅੰਕੁਰ ਗਰਗ, ਆਸ਼ੀਸ ਗੋਇਲ, ਸਯੁੰਕਤ ਸਕੱਤਰ ਅੰਕੁੁਰ ਬਾਂਸਲ, ਸੰਯੁਕਤ ਵਿੱਤ ਸਕੱਤਰ ਕਮਲ ਨਾਗਪਾਲ, ਪ੍ਰੈੱਸ ਸਕੱਤਰ ਸੇਵਕ ਜਿੰਦਲ, ਐਗਜ਼ੀਕਿਊਟਿਵ ਮੈਂਬਰ ਦਿਨੇਸ਼ ਗੋਇਲ, ਗੋਗੀ ਗੋਇਲ, ਕਮਲ ਕਾਂਤ, ਨਵਦੀਪ ਗਰਗ, ਯੋਗੇਸ਼ ਸ਼ਰਮਾਂ, ਰਾਜੀਵ ਗਰਗ, ਸੁਰਿੰਦਰ ਕੁਮਾਰ, ਰਾਜੀਵ ਕੌਸ਼ਲ, ਸੰਜੀਵ ਬਾਂਸਲ, ਤਰੁਨ ਬਾਂਸਲ, ਵਿਸ਼ਾਲ ਗਰਗ ਅਤੇ ਪੀਆਰਓ ਸਾਰਥੀ ਬਾਂਸਲ ਨੂੰ ਬਣਾਇਆ ਗਿਆ| ਸ੍ਰੀ ਜਖਮੀ ਨੇ ਦੱਸਿਆ ਕਿ ਇੰਡਸਟਰੀਜ਼ ਦੀਆਂ ਸਮੱਸਿਆਵਾਂ ਸਬੰਧੀ ਜਲਦੀ ਹੀ ਇੱਕ ਵਫ਼ਦ ਉੱਚ ਅਧਿਕਾਰੀਆਂ ਨੂੰ ਮਿਲੇਗਾ।