ਸੰਗਰੂਰ: ਰਿਕਸ਼ਾ ਚਾਲਕ ਮਾਲਕ ਯੂਨੀਅਨ ਯਾਦਗਾਰ ਸ਼ਹੀਦ ਭਗਤ ਸਿੰਘ ਨਜ਼ਦੀਕ ਬੱਸ ਸਟੈਂਡ ਵਿਖੇ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ| ਯੂਨੀਅਨ ਦੇ ਪ੍ਰਧਾਨ ਧਰਮਿੰਦਰ ਚੌਹਾਨ, ਸਕੱਤਰ ਕਮਲਜੀਤ ਸਿੰਘ, ਖਜ਼ਾਨਚੀ ਜਗਰੂਪ ਸਿੰਘ, ਜੁਆਇੰਟ ਸਕੱਤਰ ਪਰਮਜੀਤ ਪੰਮਾ, ਅੱਡਾ ਇੰਚਾਰਜ ਰਾਹੁਲ ਰਿੱਕੀ ਦੀ ਦੇਖ ਰੇਖ ਹੇਠ ਮਨਾਏ ਗਏ ਸ਼ਹੀਦੀ ਦਿਹਾੜੇ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ| ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਸ਼ਮ੍ਹਾਂ ਰੌਸ਼ਨ ਕੀਤੀ ਅਤੇ ਕਿਹਾ ਕਿ ਸ਼ਹੀਦ ਸਾਡੀ ਕੌਮ ਅਤੇ ਇਤਿਹਾਸ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ| ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਵਾਰਸਾਂ ਨੂੰ ਸਤਿਕਾਰ ਦੇਣ ਲਈ ਵਚਨਬੱਧ ਹੈ| ਉਨ੍ਹਾਂ ਸ਼ਹੀਦਾਂ ਦੇ ਸਮਾਰਕ ਲਈ ਸਾਢੇ ਤਿੰਨ ਲੱਖ ਰੁਪਏ ਦੀ ਗ੍ਰਾਂਟ ਨਾਲ ਹੋਰ ਵੀ ਉਸਾਰੀ ਕੰਮ ਕਰਨ ਸਬੰਧੀ ਵਿਸ਼ਵਾਸ ਦਿਵਾਇਆ| ਇਸ ਮੌਕੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਵੱਲੋਂ ਰਿਕਸ਼ਾ ਯੂਨੀਅਨ ਵਿਖੇ ਨਵਾਂ ਵਾਟਰ ਕੂਲਰ ਲਗਵਾਉਣ ਲਈ ਵੀ ਕਿਹਾ ਗਿਆ|
-ਪੱਤਰ ਪ੍ਰੇਰਕ