ਅਮਰਗੜ੍ਹ: ਗੁਰੂ ਗੋਬਿੰਦ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਖੇੜੀ ਸੋਢੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਥਾਵਾਚਕ ਰਾਜਿੰਦਰ ਸਿੰਘ ਨਾਭਾ ਨੇ ਗੂਰੂ ਗੋਬਿੰਦ ਸਿੰਘ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਰਿਆਂ ਦੀ ਛਾਵੇਂ ਆਪਣੇ ਪਰਿਵਾਰ ਅਤੇ ਪਿਆਰੇ ਸਿੱਖਾਂ ਨਾਲ ਅਨੰਦਪੁਰ ਨੂੰ ਅਲਵਿਦਾ ਆਖਿਆ। ਮੁਗ਼ਲ ਹਾਕਮਾਂ ਤੇ ਪਹਾੜੀ ਰਾਜਿਆਂ ਨੇ ਖਾਧੀਆਂ ਕਸਮਾਂ ਭੁੱਲਾਂ ਕੇ ਗੁਰੂ ਜੀ ਦਾ ਪਿੱਛਾ ਕੀਤਾ। ਗੁਰੂ ਜੀ ਦਾ ਪਰਿਵਾਰ ਅਤੇ ਸਿੱਖ ਰਾਤ ਦੇ ਹਨੇਰੇ ਵਿਚ ਕਈ ਹਿੱਸਿਆਂ ਵਿਚ ਵੰਡੇ ਗਏ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ, ਜਗਰੂਪ ਸਿੰਘ, ਪਵਿੱਤਰ ਸਿੰਘ, ਦਿਲਬਾਗ ਸਿੰਘ, ਜਗਸੀਰ ਸਿੰਘ, ਗ੍ਰੰਥੀ ਭਾਈ ਲਖਵੀਰ ਸਿੰਘ, ਗ੍ਰੰਥੀ ਭਾਈ ਹਰਪ੍ਰੀਤ ਸਿੰਘ ਰਾਜੂ ਮੁਲਾਬੱਧਾ ਆਦਿ ਨੇ ਭਾਈ ਰਾਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ