ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਮਈ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਡੀਟੀਐੱਫ ਦੀ 32ਵੀਂ ਸਾਲਾਨਾ ਵਜ਼ੀਫ਼ਾ ਪ੍ਰੀਖਿਆ ਦਾ ਇਨਾਮ ਵੰਡ ਸਮਾਗਮ ਸਥਾਨਕ ਰਾਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਇਆ ਜਿਸਦੇ ਪ੍ਰਧਾਨਗੀ ਮੰਡਲ ਵਿਚ ਤਰਸੇਮ ਧੂਰੀ, ਸੁਖਦੇਵ ਧੂਰੀ, ਬਹਾਦਰ ਸਿੰਘ ਧੂਰੀ, ਵਿਸ਼ਵ ਕਾਂਤ ਸੁਨਾਮ, ਸਵਰਨਜੀਤ ਸਿੰਘ, ਨਾਇਬ ਸਿੰਘ ਰਟੋਲ, ਰਾਮਪਾਲ ਸ਼ਰਮਾ, ਰਤਨ ਭੰਡਾਰੀ, ਹੰਸ ਰਾਜ ਖਨੌਰੀ, ਜਰਨੈਲ ਸਿੰਘ ਟਿੱਬਾ, ਈਸ਼ਰ ਸਿੰਘ ਸ਼ੇਰਪੁਰ, ਅਮਰੀਕ ਖੋਖਰ, ਪਰਮ ਵੇਦ, ਗੁਰਚਰਨ ਖੋਖਰ ਅਤੇ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਸ਼ਾਮਲ ਸਨ। ਡੀਟੀਐੱਫ ਦੇ ਜ਼ਿਲ੍ਹਾ ਆਗੂ ਮਹਿੰਦਰ ਪ੍ਰਤਾਪ ਅਤੇ ਪਰਮਿੰਦਰ ਉਭਾਵਾਲ ਨੇ ਦੱਸਿਆ ਕਿ ਦੋ ਕੈਟਾਗਿਰੀਆਂ ਇੱਕ ਸਰਕਾਰੀ ਅਤੇ ਏਡਿਡ ਸਕੂਲ ਜਦੋਂਕਿ ਦੂਜੀ ਪ੍ਰਾਈਵੇਟ, ਨਵੋਦਿਆ, ਕੇਂਦਰੀ ਵਿਦਿਆਲਿਆ ਤੇ ਮਾਡਲ ਸਕੂਲ ਅਨੁਸਾਰ ਮੈਰਿਟ ਸੂਚੀ ਤਿਆਰ ਕੀਤੀ ਗਈ ਹੈ। ਹਰ ਕੈਟਾਗਿਰੀ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਪੁਸਤਕਾਂ ਦਾ ਸੈੱਟ ਤੇ ਡਾਇਰੀ ਨਾਲ ਸਨਮਾਨਿਤ ਕੀਤਾ ਗਿਆ ਜਦੋਂਕਿ ਅਗਲੇ 10 ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਹੌਸਲਾ-ਅਫ਼ਜ਼ਾਈ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਪੰਜਵੀਂ ਕਲਾਸ ਤੱਕ ਦੀ ਸਰਕਾਰੀ ਕੈਟਾਗਿਰੀ ’ਚੋਂ ਯੁਵਰਾਜ ਸਿੰਘ ਤੇ ਬਲਜੀਤ ਸਿੰਘ ਨੇ ਪਹਿਲਾ, ਪੰਜਵੀਂ ਪ੍ਰਾਈਵੇਟ ’ਚੋਂ ਸਮਿਕਸ਼ਾ ਤੇ ਬ੍ਰਿਸਭਾਨ ਸਿੰਗਲਾ ਰੋਜਮੈਰੀ ਸਕੂਲ ਸੁਨਾਮ ਨੇ ਪਹਿਲਾ, ਅੱਠਵੀਂ ਕਲਾਸ ਦੀ ਸਰਕਾਰੀ ਕੈਟਾਗਿਰੀ ’ਚੋਂ ਕਰਨਵੀਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਪਹਿਲਾ, ਅੱਠਵੀਂ ਪ੍ਰਾਈਵੇਟ ’ਚੋਂ ਉਸਤਵ ਗੋਇਲ ਤੇ ਸੁਨੀਲ ਕੁਮਾਰ ਡੀਪੀਐੱਸ ਸੰਗਰੂਰ ਨੇ ਪਹਿਲਾ, ਦਸਵੀਂ ਸਰਕਾਰੀ ’ਚੋਂ ਰਾਜਪ੍ਰੀਤ ਕੌਰ ਤੇ ਜਸਪਾਲ ਸਿੰਘ ਸ.ਸ.ਸ.ਸ ਖਨਾਲ ਕਲਾਂ ਨੇ ਪਹਿਲਾ, ਦਸਵੀਂ ਪ੍ਰਾਈਵੇਟ ’ਚੋਂ ਪ੍ਰਿਥਵੀ ਗਰਗ ਤੇ ਨਰੇਸ਼ ਕੁਮਾਰ ਨੇ ਪਹਿਲਾ, ਬਾਰ੍ਹਵੀਂ ਸਰਕਾਰੀ ਕੈਟਾਗਿਰੀ ’ਚੋਂ ਮਨਜੀਤ ਕੌਰ ਤੇ ਗੁਰਜੰਟ ਸਿੰਘ ਸ.ਹ.ਸ. ਕਮਾਲਪੁਰ ਨੇ ਪਹਿਲਾ ਅਤੇ ਬਾਰ੍ਹਵੀਂ ਪ੍ਰਾਈਵੇਟ ’ਚੋਂ ਅਨੁਦੇਵੀ ਤੇ ਅਸ਼ੋਕ ਕੁਮਾਰ ਨੇ ਪਹਿਲਾ, ਸਥਾਨ ਪ੍ਰਾਪਤ ਕੀਤਾ।