ਪੱਤਰ ਪ੍ਰੇਰਕ
ਭਵਾਨੀਗੜ੍ਹ, 22 ਅਕਤੂਬਰ
ਇੱਥੋਂ ਦੇ ਅਲਪਾਇਨ ਪਬਲਿਕ ਸਕੂਲ ਭਵਾਨੀਗੜ੍ਹ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਰੋਮਾ ਅਰੋੜਾ ਅਤੇ ਸਕੂਲ ਮਨੇਜਰ ਹਰਮੀਤ ਸਿੰਘ ਗਰੇਵਾਲ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱੱਥੇ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈੱਨ ਲਹਿਲ ਖੁਰਦ ਅਤੇ ਕੇਸੀ ਕਾਲਜ ਆਫ ਇੰਜਨੀਅਰਿੰਗ ਫਤਿਹਗੜ੍ਹ ਕਾਲਜ ਤੇ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਵਿੱਚ ਦੀਵਾਲੀ ਮਨਾਈ ਗਈ। ਇਸੇ ਦੌਰਾਨ ਅਚਾਰੀਆ ਸੰਤ ਜਗਦੀਸ਼ ਮੁਨੀ ਨੇ ਲੋਕਾਂ ਨੂੰ ਆਨਲਾਈਨ ਦੀ ਬਜਾਏ ਸਥਾਨਕ ਦੁਕਾਨਦਾਰਾਂ ਤੋਂ ਦੀਵਾਲੀ ਸਬੰਧੀ ਖਰੀਦਦਾਰੀ ਕਰਨ ਦੀ ਅਪੀਲ ਕੀਤੀ ਹੈ।
ਮੂਨਕ (ਪੱਤਰ ਪ੍ਰੇਰਕ): ਕਰਨਲ ਪਬਲਿਕ ਸਕੂਲ ਚੂੜਲ ਕਲਾਂ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕਰਵਾਏ ਰੰਗੋਲੀ ਮੁਕਾਬਲੇ ਵਿੱਚ ਸ਼ਿਵਾਜੀ ਹਾਊਸ ਨੇ ਪਹਿਲਾ, ਰਮਨ ਹਾਊਸ ਨੇ ਦੂਜਾ ਅਤੇ ਪਟੇਲ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਕਰਨਲ ਓ.ਪੀ. ਰਾਠੀ ਤੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਡਵਰਾਲ ਨੇ ਵਿਦਿਆਰਥੀਆਂ ਸ਼ਲਾਘਾ ਕੀਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੇ ਆਦਰਸ਼ ਪਬਲਿਕ ਸਕੂਲ ਮੁਖਮੈਲਪੁਰ, ,ਭਾਰਤੀ ਪਬਲਿਕ ਸਕੂਲ ਸੇਖੂਪੁਰ ਅਤੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਗਿਆ।
ਸ਼ੇਰਪੁਰ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਵੱਲੋਂ ਗਰੀਨ ਦੀਵਾਲੀ ਮਨਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ।