ਲਹਿਰਾਗਾਗਾ: ਸੌਰਵ ਕੰਪਲੈਕਸ ’ਚ ‘ਆਪ’ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀ ਅਗਵਾਈ ’ਚ ਅੰਗਹੀਣਾਂ ਨੂੰ ਅੱਠ ਟਰਾਈ ਸਾਈਕਲ ਵੰਡੇ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਉਚੇਰੀ ਸੋਚ ਕਰਕੇ ਹਲਕਾ ਲਹਿਰਾਗਾਗਾ ਤੋਂ ਪੱਛੜੇਪਣ ਦਾ ਉਲਾਂਭਾ ਲਾਉਣ ਦਾ ਪੱਕਾ ਵਾਅਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਸੀਜ਼ਨ ’ਚ ਮਜ਼ਦੂਰਾਂ ਤੋਂ ਅਖੋਤੀ ਠੇਕੇਦਾਰ ਲੁੱਟ ਕਰਦੇ ਸਨ ਪਰ ਮਾਨ ਸਰਕਾਰ ਨੇ ਪੰਜ ਮਹੀਨਿਆਂ ’ਚ ਠੇਕੇਦਾਰੀ ਸਿਸਟਮ ਖਤਮ ਕਰਕੇ ਗਰੀਬਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਚੰਗੀ ਸੋਚ ਕਰਕੇ ਲਹਿਰਾਗਾਗਾ ਨੂੰ ਫਾਇਰ ਬ੍ਰਿਗੇਡ, ਘੱਗਰ ਦੀ ਸਫਾਈ ਤੇ ਪੱਕੇਪਣ ਲਈ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਮੌਕੇ ਦੀਪਕ ਜੈਨ, ਗੌਰਵ ਗੋਇਲ, ਸੁਨੀਲ ਤੋੜੂ, ਅਸ਼ਵਨੀ ਆਸ਼ੂ, ਰੇਂਜ ਅਫਸਰ ਹਰਦਿਆਲ ਸਿੰਘ, ਵਣ ਗਾਰਡ ਹਰਵਿੰਦਰ ਸਿੰਘ, ਕੌਂਸਲਰ ਕਾਂਤਾ ਗੋਇਲ, ਸਾਬਕਾ ਐਕਸੀਅਨ ਨਰਰਿੰਦਪਾਲ ਗੋਇਲ, ਪੀਏ ਰਾਕੇਸ਼ ਗੁਪਤਾ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ