ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ
ਸਮਾਜਿਕ ਅਤੇ ਮੁਲਾਜ਼ਮ ਘੋਲਾਂ ਦੇ ਲੇਖੇ ਆਪਣੀ ਜ਼ਿੰਦਗੀ ਲਾਉਣ ਵਾਲੇ ਮਰਹੂਮ ਕਾਮਰੇਡ ਕਾਲੀਚਰਨ ਕੌਸ਼ਿਕ ਦੀ 6ਵੀਂ ਬਰਸੀ ਮੌਕੇ ਬੁਲਾਰਿਆਂ ਨੇ ਕਾਮਰੇਡ ਕੌਸ਼ਿਕ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਅਪਣਾਏ ਵਤੀਰੇ ਦੀ ਆਲੋਚਨਾ ਕੀਤੀ। ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਕੀਤੀ ਗਈ। ਸੀਪੀਆਈ (ਐੱਮ) ਤਹਿਸੀਲ ਸੁਨਾਮ ਦੇ ਸੱਕਤਰ ਕਾਮਰੇਡ ਜਰਨੈਲ ਸਿੰਘ ਜਨਾਲ ਨੇ ਕਿਹਾ ਕਿ ਕੌਸ਼ਿਕ ਹੋਰਾਂ ਨੇ ਆਪਣਾ ਜੀਵਨ ਗਰੀਬਾਂ ਦੇ ਲੇਖੇ ਲਾਇਆ ਹੈ।