ਕਾਂਸਟੇਬਲ ਭਰਤੀ ’ਚ ਘਪਲਾ; ਨੌਜਵਾਨਾਂ ਵੱਲੋਂ ਆਵਾਜਾਈ ਠੱਪ

ਪੰਜਾਬ ਸਰਕਾਰ ਤੋਂ ਮਾਮਲੇ ਦੀ ਜਾਂਚ ਮੰਗੀ; ਉਪ ਪੁਲੀਸ ਕਪਤਾਨ ਨੂੰ ਐੱਸਐੱਸਪੀ ਦੇ ਨਾਂ ਮੰਗ ਪੱਤਰ ਸੌਂਪਿਆ

ਕਾਂਸਟੇਬਲ ਭਰਤੀ ’ਚ ਘਪਲਾ; ਨੌਜਵਾਨਾਂ ਵੱਲੋਂ ਆਵਾਜਾਈ ਠੱਪ

ਧਰਨਾਕਾਰੀਆਂ ਨੂੰ ਧਰਨਾ ਸਮਾਪਤ ਕਰਾਾਉਣ ਲਈ ਮਨਾਉਂਦੇ ਹੋਏ ਉਪ ਪੁਲੀਸ ਕਪਤਾਨ ਪਵਨਜੀਤ ਚੌਧਰੀ।

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 28 ਨਵੰਬਰ

ਪੰਜਾਬ ਪੁਲੀਸ ਵਿੱਚ ਕਾਂਸਟੇਬਲਾਂ ਦੀ ਭਰਤੀ ’ਚ ਕਥਿਤ ਤੌਰ ’ਤੇ ਹੋਈ ਧਾਂਦਲੀ ਦਾ ਦੋਸ਼ ਲਾਉਂਦਿਆਂ ਨੌਜਵਾਨਾਂ ਨੇ ਸਥਾਨਕ ਲੁਧਿਆਣਾ-ਸੰਗਰੂਰ ਮੁੱਖ ਮਾਰਗ ’ਤੇ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉੱਪ ਪੁਲੀਸ ਕਪਤਾਨ ਪਵਨਜੀਤ ਚੌਧਰੀ ਨੇ ਧਰਨਾ ਸਥਾਨ ’ਤੇ ਪੁੱਜ ਕੇ ਧਰਨਾਕਾਰੀਆਂ ਨੂੰ ਧਰਨਾ ਚੁੱਕਣ ਲਈ ਮਨਾਇਆ।

ਇਸ ਮੌਕੇ ਪੂਜਾ, ਬਲਜੀਤ ਕੌਰ, ਕਲਸੂਮ, ਨਰਗਿਸ, ਅਮਨਦੀਪ, ਸ਼ਾਹਿਦ ਤੇ ਅਰਸ਼ਦ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲੀਸ ਦੀ ਕਾਂਸਟੇਬਲ ਭਰਤੀ ਲਈ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਦੀ ਭਰਤੀ ਪ੍ਰਕਿਰਿਆ ਅਨੁਸਾਰ ਸਿਖਲਾਈ ਅਤੇ ਭਰਤੀ ਸਬੰਧੀ ਲੋੜੀਂਦੀ ਸਾਰੀ ਪ੍ਰਕਿਰਿਆ ਵੀ ਪੂਰੀ ਕੀਤੀ ਹੈ ਪਰ ਇਸ ਸਬੰਧੀ ਜੋ ਸੂਚੀ ਜਾਰੀ ਕੀਤੀ ਗਈ ਹੈ ਉਸ ਵਿੱਚ ਬਿਨੈਕਾਰਾਂ ਦੇ ਸਿਰਫ਼ ਨਾਂ ਅਤੇ ਰੋਲ ਨੰਬਰ ਹੀ ਦਰਸਾਏ ਗਏ ਹਨ। ਜਾਰੀ ਸੂਚੀ ਵਿੱਚ ਕੋਈ ਪ੍ਰਾਪਤ ਨੰਬਰ ਮੈਰਿਟ ਨਹੀਂ ਦਰਸਾਈ ਗਈ।

ਉਨ੍ਹਾਂ ਕਿਹਾ ਕਿ ਇਸ ਸੂਚੀ ਵਿੱਚ ਕਥਿਤ ਤੌਰ ’ਤੇ ਘਪਲੇਬਾਜ਼ੀ ਹੈ। ਯੋਗ ਉਮੀਦਵਾਰ ਭਰਤੀ ਹੋਣ ਤੋਂ ਰਹਿ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਕਾਂਸਟੇਬਲ ਭਰਤੀ ਦੀ ਜਾਰੀ ਸੂਚੀ ਦੇ ਉਮੀਦਵਾਰਾਂ ਵੱਲੋਂ ਪ੍ਰਾਪਤ ਅੰਕਾਂ ਦਾ ਵੇਰਵਾ ਨਸ਼ਰ ਕੀਤਾ ਜਾਵੇ।

ਉਨ੍ਹਾਂ ਇਸ ਸਬੰਧੀ ਉਪ ਪੁਲੀਸ ਕਪਤਾਨ ਪਵਨਜੀਤ ਚੌਧਰੀ ਨੂੰ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਮੁਖੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਮਨਦੀਪ ਕੌਰ, ਰਜ਼ੀਆ, ਕੁਲਦੀਪ ਕੌਰ, ਰਮਨਦੀਪ ਕੌਰ, ਜਸਵੀਰ ਕੌਰ, ਬਿਲਾਲ, ਰਮਜ਼ਾਨ ਅਲੀ, ਪ੍ਰੀਤ, ਕਨਿਕਾ ਸ਼ਰਮਾ, ਜ਼ਰੀਨਾ ਬੇਗ਼ਮ ਤੇ ਸਰਬਜੀਤ ਕੌਰ ਆਦਿ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All