ਪੱਤਰ ਪ੍ਰੇਰਕ
ਸੰਗਰੂਰ, 19 ਦਸੰਬਰ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਹਿਲ ਮੁਬਾਰਕ ਵਿੱਚ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਕਰਲ ਸੰਗਰੂਰ ਜ਼ੋਨ ਦੇ ਸਾਂਝੇ ਉਪਰਾਲੇ ਅਧੀਨ ਸ਼ਬਦ ਗਾਇਲ ਮੁਕਾਬਲੇ ਕਰਵਾਏ ਗਏ| ਇਸ ਮੌਕੇ ਸਕੂਲ ਕਾਲਜ, ਅਕਾਲ ਅਕੈਡਮੀਆਂ ਤੇ ਗੁਰਮਤਿ ਸੰਗੀਤ ਅਕੈਡਮੀਆਂ ਤੋਂ 12 ਸੰਸਥਾਵਾਂ ਨੇ ਭਾਗ ਲਿਆ| ਸ਼ਬਦ ਗਾਇਨ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਭਾਈ ਮਰਦਾਨਾ ਸੰਗੀਤ ਅਕੈਡਮੀ ਸ਼ੇਰਪੁਰ, ਦੂਜਾ ਸ਼ਬਦ ਸਾਧਨਾ ਸਬਰ ਸਾਧਨਾ ਸੰਗੀਤ ਅਕੈਡਮੀ ਸੰਗਰੂਰ ਅਤੇ ਤੀਜਾ ਸਥਾਨ ਸੰਤ ਅਤਰ ਸਿੰਘ ਸੰਗੀਤ ਵਿਦਿਆਲਾ ਮਸਤੂਆਣਾ ਨੇ ਆਪਣੇ ਨਾਮ ਕੀਤਾ, ਜਦੋਂਕਿ ਹੌਲਾ ਵਧਾਊ ਇਨਾਮ ਹਰ ਸਕਿੰਟ ਦਸ਼ਮੇਸ਼ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਅਤੇ ਸੰਤ ਅਤਰ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਨੇ ਪ੍ਰਾਪਤ ਕੀਤਾ| ਵਿਅਕਤੀਗਤ ਸ਼ਬਦ ਗਾਇਨ ਮੁਕਾਬਿਲਆਂ ਵਿੱਚੋਂ ਗੁਰਲੀਨ ਕੌਰ (ਭਾਈ ਮਰਦਾਨਾ ਸੰਗੀਤ ਅਕੈਡਮੀ ਸ਼ੇਰਪੁਰ) ਨੇ ਪਹਿਲਾ, ਹਰਸਿਮਰਨਜੀਤ ਸਿੰਘ (ਪ੍ਰੇਮ ਸਭਾ ਸਕੂਲ) ਨੇ ਦੂਜਾ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਦਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਤਾਰ ਸਜਾਉਣ ਮੁਕਾਬਲਿਆਂ ਵਿੱਚ 50 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ| ਜੇਤੂਆਂ ਨੂੰ ਇਨਾਮ ਵੰਡੇ ਗਏ।
ਨਾਭਾ (ਹਰਵਿੰਦਰ ਕੌਰ ਨੌਹਰਾ): ਸਥਾਨਕ ਬਾਬਾ ਅਜਾਪਾਲ ਸਿੰਘ ਖਾਲਸਾ ਹਾਈ ਸਕੂਲ ਨਾਭਾ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇਜਪਾਲ ਸਿੰਘ, ਸਕੂਲ ਪ੍ਰਿੰਸੀਪਲ ਸੁਰਿੰਦਰ ਕੌਰ, ਕਥਾਵਾਚਕ ਗਿਆਨੀ ਰਜਿੰਦਰਪਾਲ ਸਿੰਘ, ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਮੇਜਰ ਸਿੰਘ ਸਕੋਹਾਂ ਅਤੇ ਸਮੂਹ ਸਟਾਫ਼ ਹਾਜ਼ਰ ਸੀ।