ਧੂਰੀ: ਸਵਰਨਕਾਰ ਸੰਗਠਨ ਸਰਾਫ਼ਾ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਸਥਾਨਕ ਬਾਰੂਮੱਲ ਧਰਮਸ਼ਾਲਾ ਵਿੱਚ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਚੰਨਪ੍ਰੀਤ ਸਿੰਘ ਰਿੰਕੂ ਨੂੰ ਪ੍ਰਧਾਨ ਅਤੇ ਗੋਪਾਲ ਵਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਹਾਜ਼ਰ ਮੈਂਬਰਾਂ ਨੇ ਚੁਣੇ ਗਏ ਪ੍ਰਧਾਨ ਨੂੰ ਬਾਕੀ ਅਹੁਦੇਦਾਰ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ। ਮੀਟਿੰਗ ਉਪਰੰਤ ਨਵੇਂ ਚੁਣੇ ਗਏ ਪ੍ਰਧਾਨ ਚੰਨਪ੍ਰੀਤ ਸਿੰਘ ਰਿੰਕੂ ਅਤੇ ਸੀਨੀਅਰ ਮੀਤ ਪ੍ਰਧਾਨ ਗੋਪਾਲ ਵਰਮਾ ਨੇ ਉਨ੍ਹਾਂ ਵਿੱਚ ਪ੍ਰਗਟਾਏ ਗਏ ਭਰੋਸੇ ਲਈ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਗਾਂਧੀ ਸਿੰਘ, ਮਲਕੀਤ ਸਿੰਘ ਚਾਂਗਲੀ , ਜਸਵੀਰ ਸਿੰਘ ਜੱਸਾ, ਮਦਨ ਲਾਲ ਵਰਮਾ, ਮਨਮੋਹਨ ਵਰਮਾ, ਰਾਜਿੰਦਰ ਸਿੰਘ ਨਿੱਕਾ, ਦਵਿੰਦਰ ਸਿੰਘ ਭੋਲਾ ਪ੍ਰਦੇਸੀ, ਜੀਵਨ ਵਰਮਾ, ਦਵਿੰਦਰ ਸਿੰਘ ਭੁੱਲਰਹੇੜੀ, ਪ੍ਰਵੀਨ ਕੁਮਾਰ ਕਾਜਲਾ, ਦਰਸ਼ਨ ਸਿੰਘ ਭੁੱਲਰਹੇੜੀ ਮੌਜੂਦ ਸਨ।-ਖੇਤਰੀ ਪ੍ਰਤੀਨਿਧ