ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਅਪਰੈਲ
ਉਪ ਪੁਲੀਸ ਕਪਤਾਨ ਮਨੋਜ ਗੋਰਸੀ ਨੇ ਦੱਸਿਆ ਕਿ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਕਲਰਕ ਦਵਿੰਦਰ ਸਿੰਘ ਵਰਮਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਲਈ ਮ੍ਰਿਤਕ ਦੇ ਭਰਾ ਰਾਜਿੰਦਰ ਸਿਘ ਦੇ ਬਿਆਨ ’ਤੇ ਕਾਲਜ ਦੇ ਪ੍ਰਿੰਸੀਪਲ ਸਤੀਸ਼ ਕਾਂਸਲ, ਰਜਿਸਟਰਾਰ ਸੰਦੀਪ ਬਜਾਜ ਅਤੇ ਸਹਾਇਕ ਰਜਿਸਟਰਾਰ ਮਦਨ ਲਾਲ ਲਟਾਵਾ ਖ਼ਿਲਾਫ਼ ਧਾਰਾ 306,34 ਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਐੱਸਡੀਐੱਮ ਨਵਨੀਤ ਕੌਰ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇ ਵਾਸਿਆਂ ਨੂੰ ਪੰਜ ਲੱਖ ਮੌਕੇ ’ਤੇ ਦੇਣ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀ ਲਈ ਕਾਰਵਾਈ ਛੇਤੀ ਕੀਤੀ ਜਾ ਰਹੀ ਹੈ। ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਧਰਨੇ ’ਤੇ ਬੈਠੇ ਕਾਲਜ ਦੇ ਮੁਲਜ਼ਮਾਂ ਨੂੰ ਕਾਲਜ ਬੰਦ ਨਾ ਹੋਣ ਦੇਣ ਅਤੇ ਤਖਨਾਹ ਛੇਤੀ ਹੀ ਦਿਵਾਉਣ ਦਾ ਭਰੋਸਾ ਦਿੱਤਾ।