ਲਹਿਰਾਗਾਗਾ: ਸਥਾਨਕ ਪੁਲੀਸ ਨੇ ਜਾਅਲੀ ਵਸੀਅਤ ਕਰਵਾ ਕੇ ਜਾਇਦਾਦ ਹੜੱਪਣ ਦਾ ਕੇਸ ਦਰਜ ਕੀਤਾ ਹੈ। ਐੱਸਐੱਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕ੍ਰਿਸ਼ਨਾ ਕੌਰ ਪਤਨੀ ਮਰਹੂਮ ਅਮਰੀਕ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਅਮਰੀਕ ਸਿੰਘ ਨਾਲ ਉਸ ਦੀ ਸ਼ਾਦੀ ਸਮਾਜਿਕ ਰੀਤੀ ਰਿਵਾਜਾਂ ਨਾਲ ਨਹੀਂ ਹੋਈ ਸੀ। ਉਹ ਅਮਰੀਕ ਸਿੰਘ ਨਾਲ ਬਾਰ੍ਹਾਂ ਸਾਲ ਤੋਂ ਰਹਿ ਰਹੀ ਸੀ। ਇਸ ਦੌਰਾਨ ਦਰਸ਼ਨ ਸਿੰਘ, ਰਾਜਵਿੰਦਰ ਸਿੰਘ, ਚਮਕੌਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਪ੍ਰਭਦਿਆਲ ਨੇ ਮਿਲੀਭੁਗਤ ਕਰ ਕੇ ਜਾਇਦਾਦ ਹਾਸਲ ਕਰਨ ਲਈ ਜਾਅਲੀ ਵਸੀਅਤ ਐਸਡੀਐਮ ਲਹਿਰਾਗਾਗਾ ਦੀ ਅਦਾਲਤ ’ਚ ਪੇਸ਼ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ