ਧੂਰੀ (ਨਿੱਜੀ ਪੱਤਰ ਪ੍ਰੇਰਕ): ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ) ਵੱਲੋਂ ਛੇ ਨਵੰਬਰ ਨੂੰ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਸੰਸਥਾ ਦੇ ਆਗੂ ਗੁਰਦਰਸ਼ਨ ਸਿੰਘ ਡਿੰਪੀ ਤੇ ਬਿਕਰਮਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਹ ਕੈਂਪ ਸਨਾਤਨ ਸਭਾ ਧੂਰੀ ਵਿੱਚ ਲੱਗੇਗਾ।