ਪੱਤਰ ਪ੍ਰੇਰਕ
ਭਵਾਨੀਗੜ, 26 ਮਈ
ਬੀਤੀ ਰਾਤ ਇੱਥੇ ਬਲਿਆਲ ਰੋਡ ’ਤੇ ਸਥਿਤ ਭਾਜਪਾ ਦੇ ਸੀਨੀਅਰ ਆਗੂ ਤੇ ਐੱਫਸੀਆਈ ਦੇ ਡਾਇਰੈਕਟਰ ਜੀਵਨ ਕੁਮਾਰ ਗਰਗ ਦੀ ਰਿਹਾਇਸ਼ ਅੱਗੇ ਖੜ੍ਹੀ ਕਾਰ ਦਾ ਅਣਪਛਾਤਿਆਂ ਨੇ ਸ਼ੀਸ਼ਾ ਤੋੜ ਦਿੱਤਾ। ਜੀਵਨ ਕੁਮਾਰ ਗਰਗ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਦੇ ਕਰੀਬ ਕਾਰ ਵਿੱਚ ਆਏ ਅਣਪਛਾਤਿਆਂ ਵੱਲੋਂ ਰਾਡ ਵਗੈਰਾ ਨਾਲ ਉਸ ਦੀ ਰਿਹਾਇਸ਼ ਅੱਗੇ ਖੜ੍ਹੀ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਤੋੜ ਦਿੱਤਾ ਗਿਆ। ਉੁਨਾਂ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਅਨੁਸਾਰ ਅਣਪਛਾਤਾ ਵਿਅਕਤੀ ਕਾਰ ਦਾ ਸ਼ੀਸ਼ਾ ਤੋੜਨ ਉਪਰੰਤ ਆਪਣੀ ਕਾਰ ਵਿੱਚ ਭੱਜ ਕੇ ਚੜ੍ਹ ਜਾਂਦਾ ਹੈ। ਉੁਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।