ਪੱਤਰ ਪ੍ਰੇਰਕ
ਲਹਿਰਾਗਾਗਾ, 20 ਜੁਲਾਈ
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਤੇ ਕਾਂਗਰਸ ਦੇ ਮੀਡੀਆ ਪੈਨੇਲਿਸਟ ਰਾਹੁਲਇੰਦਰ ਸਿੱਧੂ ਨੇ ਬੀਬੀ ਭੱਠਲ ਵੱਲੋਂ ਹਲਕਾ ਛੱਡ ਕੇ ਕਿਤੇ ਹੋਰ ਚੋਣ ਲੜਨ ਦੇ ਉੱਠ ਰਹੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਬੁਖਲਾਹਟ ਵਿੱਚ ਆ ਕੇ ਵਿਰੋਧੀ ਪਾਰਟੀ ਵਾਲੇ ਅਜਿਹੀਆਂ ਅਫਵਾਹਾਂ ਉਠਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਥੋਂ ਹੀ ਚੋਣ ਲੜਾਂਗੇ। ਰਾਹੁਲਇੰਦਰ ਨੇ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਪ੍ਰਧਾਨ ਬਣਨ ਮਗਰੋ ਬੀਬੀ ਭੱਠਲ ਦਾ ਆਸ਼ੀਰਵਾਦ ਲਿਆ ਹੈ।