ਮੇਜਰ ਸਿੰਘ ਮੱਟਰਾਂ
ਭਵਾਨੀਗੜ, 31 ਮਈ
ਅੱਜ ਇਥੇ ਗੁਰੂ ਤੇਗ ਬਹਾਦਰ ਕਾਲਜ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਤੰਬਾਕੂ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਗੁਰੂ ਤੇਗ ਬਹਾਦਰ ਕਾਲਜ ਤੋਂ ਪ੍ਰਿੰਸੀਪਲ ਪਦਮਪ੍ਰੀਤ ਕੌਰ ਘੁਮਾਣ ਨੇ ਰਵਾਨਾ ਕੀਤੀ ਅਤੇ ਸਰਕਾਰੀ ਸਿਵਲ ਹਸਪਤਾਲ ਹੁੰਦੇ ਹੋਏ ਟਰੱਕ ਯੂਨੀਅਨ ਵਿਖੇ ਸਮਾਪਤ ਕੀਤੀ ਗਈ। ਟਰੱਕ ਯੂਨੀਅਨ ਵਿਖੇ ਮੂੰਹ ਦੇ ਕੈਂਸਰ ਦੀ ਜਾਂਚ ਲਈ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਮਹੇਸ਼ ਕੁਮਾਰ ਆਹੂਜਾ ਐੱਸਐੱਮਓ ਭਵਾਨੀਗੜ੍ਹ, ਡਾ. ਵੰਧਿਤਾ ਪਾਹਵਾ ਅਤੇ ਅਸਿਸਟੈਂਟ ਪ੍ਰੋਫੈਸਰ ਦਲਵੀਰ ਸਿੰਘ ਦੱਸਿਆ ਕਿ ਤੰਬਾਕੂ ਦੇ ਸਰੀਰ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਰੈਲੀ ਦੌਰਾਨ ਹੋਮੀ ਭਾਭਾ ਦੇ ਸਟਾਫ ਵੱਲੋਂ ਕੈਂਸਰ ਤੋਂ ਜਾਗਰੂਕ ਕਰਨ ਲਈ ਨਾਟਕ ਵੀ ਖੇਡਿਆ ਗਿਆ। ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਨੇ ਸਭਨਾ ਦਾ ਧੰਨਵਾਦ ਕੀਤਾ।