ਹਰਦੀਪ ਸਿੰਘ ਸੋਢੀ
ਧੂਰੀ, 17 ਮਈ
ਇਥੋਂ ਨੇੜਲੇ ਪਿੰਡ ਕਹੈਰੂ ਦੇ ਵਸਨੀਕ ਜਗਦੇਵ ਸਿੰਘ ਨਾਗਰਾ, ਗੁਰਭੇਜ ਸਿੰਘ ਨਾਗਰਾ ਵੱਲੋਂ ਅਪਣੀ ਮਾਤਾ ਗੁਰਜੀਤ ਕੌਰ ਨਾਗਰਾ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਹੈਰੂ ਵਿੱਚ ਇਨਵਰਟਰ ਸਕੂਲ਼ ਦੀ ਮੁੱਖ ਅਧਿਆਪਕ ਸ਼ਮਿੰਦਰ ਕੌਰ ਨੂੰ ਭੇਟ ਕੀਤਾ। ਇਸੇ ਕੜੀ ਤਹਿਤ ਇਸ ਸਕੂਲ ਨੂੰ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਪ੍ਰਿੰਟਰ ਵੀ ਦਿੱਤਾ ਗਿਆ ਹੈ। ਇਸ ਸਬੰਧੀ ਖਾਨ ਕਹੈਰੂ, ਲਵਲੀ ਚੋਪੜਾ, ਜਸ਼ਨ ਕੁਵੈਤ, ਰਵੀ ਤੇ ਜਸ਼ਨ ਨਾਗਰਾ, ਦਲਜੀਤ ਸਿੰਘ ਔਲਖ, ਕਾਲਾ ਨਾਗਰਾ ਵੀ ਹਾਜ਼ਰ ਸਨ।