ਅਮਰਗੜ੍ਹ (ਪੱਤਰ ਪ੍ਰੇਰਕ): ਪੁਲੀਸ ਨੇ ਇੱਕ ਵਿਅਕਤੀ ਤੋਂ 50 ਗਰਾਮ ਹੈਰੋਇਨ ਫੜਨ ਦਾ ਦਾਅਵਾ ਕੀਤਾ ਹੈ। ਕਿਸੇ ਖਾਸ ਦੀ ਇਤਲਾਹ ’ਤੇ ਅਮਰਗੜ੍ਹ ਚੌਂਦਾ ਰੋਡ ’ਤੇ ਨਾਕੇ ਦੌਰਾਨ ਐੱਸਆਈ ਨਿਰਭੈ ਸਿੰਘ, ਏਐੱਸਆਈ ਮੱਘਰ ਸਿੰਘ ਤੇ ਪੁਲੀਸ ਪਾਰਟੀ ਨੇ ਇੱਕ ਕਾਰ ਨੰਬਰ ਸੀਐੱਚ 01 ਏਵਾਈ 4293 ’ਚੋਂ ਚੈਕਿੰਗ ਦੌਰਾਨ 50 ਗਰਾਮ ਹੈਰੋਇਨ ਬਰਾਬਦ ਕੀਤੀ ਹੈ ਤੇ ਕਾਰ ਚਾਲਕ ਰੋਹਿਤ ਸ਼ਾਹੀ ਉਰਫ ਗੋਲਡੀ ਵਾਸੀ ਚੌਂਦਾ ਨੂੰ ਗ੍ਰਿਫਤਾਰ ਕਰ ਲਿਆ ਹੈ।