ਖੇਤਰੀ ਪ੍ਰਤੀਨਿਧ
ਧੂਰੀ, 5 ਮਈ
ਂਇੱਥੇ ਟਰੱਕ ਯੂਨੀਅਨ ਦਾ ਵਫ਼ਦ ਟਿੱਪਰ ਯੂਨੀਅਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਗਗਨ ਜਵੰਧਾ ਭਸੌੜ ਦੀ ਅਗਵਾਈ ਵਿੱਚ ਮਾਈਨਿੰਗ( ਖਨਨ ਤੇ ਭੂ ਵਿਗਿਆਨ ਮੰਤਰੀ ) ਹਰਜੋਤ ਬੈਂਸ ਨੂੰ ਮਿਲਿਆ ਤੇ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨ ਜਵੰਧਾ ਨੇ ਕਿਹਾ ਪੰਜਾਬ ਅੰਦਰ ਬੰਦ ਪਈਆਂ ਰੇਤੇ ਦੀਆਂ ਖੱਡਾਂ ਨੂੰ ਮੁੜ ਤੋਂ ਚਲਾਉਣ ਸਬੰਧੀ ਜਾਣੂ ਕਰਵਾਉਣ ਦੇ ਨਾਲ-ਨਾਲ ਸਰਕਾਰੀ ਖੱਡਾਂ ਦਾ ਠੇਕਾ ਇੱਕ ਤੋਂ ਵੱਧ ਠੇਕੇਦਾਰਾਂ ਨੂੰ ਦਿੱਤਾ ਜਾਵੇ ਤੇ ਰੇਤਾ ਬਜਰੀ ਦੇ ਸਰਕਾਰੀ ਰੇਟ ਸਖ਼ਤੀ ਨਾਲ ਲਾਗੂ ਕੀਤੇ ਜਾਣ। ਉਨ੍ਹਾਂ ਕਿਹਾ ਪੰਜਾਬ ਦੇ ਦਰਿਆਵਾਂ ਵਿੱਚ ਖੱਡਾਂ ਬੰਦ ਹੋਣ ਦਾ ਅਸਰ ਟਿੱਪਰ ਮਾਲਕਾਂ ਨੂੰ ਝੱਲਣਾ ਪੈ ਰਿਹਾ। ਇਸ ਸਥਿਤੀ ਵਿੱਚ ਉਨ੍ਹਾਂ ਦਾ ਟੈਕਸ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਪੰਜਾਬ ਦੇ ਖਣਨ ਤੇ ਭੂਅ ਵਿਗਿਆਨ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਕਰਕੇ ਉਨ੍ਹਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਖਾਨ ਕਹੈਰੂ, ਹਨੀ, ਕੀਮਤ ਅਲੀ ਭੂੰਦਨ, ਗਗਨ ਵਿਰਕ, ਜਸਪ੍ਰੀਤ ਜੱਸੂ, ਰਮਨ ਜਵੰਧਾ ਹੋਰ ਵੀ ਹਾਜ਼ਰ ਸਨ।