ਪੱਤਰ ਪ੍ਰੇਰਕ
ਲੰਬੀ, 30 ਸਤੰਬਰ
ਹਲਕੇ ਦੇ ਪਿੰਡ ਰੱਤਾਖੇੜਾ (ਵੱਡਾ) ਦੇ ਕਿਸਾਨ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮਣੀਪਾਲ ਸਿੰਘ (28) ਦੀ ਛੇ ਏਕੜ ਜ਼ਮੀਨ ਸੇਮਗ੍ਰਸਤ ਸੀ। ਮਣੀਪਾਲ ਸਿੰਘ ਨੇ ਬੀਤੀ ਸ਼ਾਮ ਜ਼ਹਿਰੀਲੀ ਦਵਾਈ ਪੀ ਲਈ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਅਨੁਸਾਰ ਮਣੀਪਾਲ ਸਿੰਘ ਮੱਝਾਂ ਦਾ ਵਪਾਰ ਕਰਦਾ ਸੀ। ਉਸ ਦੇ ਸਿਰ ਡੇਢ ਲੱਖ ਰੁਪਏ ਬੈਂਕ ਦਾ ਕਰਜ਼ਾ ਸੀ। ਮਣੀਪਾਲ ਸਿੰਘ ਦੇ ਚਾਚਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੱਝਾਂ ਦੇ ਵਪਾਰ ਵਿੱਚ ਕੁਝ ਲੋਕਾਂ ਨੇ ਉਸ ਦੇ ਵਾਪਸ ਨਹੀਂ ਕੀਤੇ। ਉਸ ਨੂੰ ਲੈਣਦਾਰ ਤੰਗ ਕਰਨ ਲੱਗੇ ਅਤੇ ਦੇਣਦਾਰ ਮੁੱਕਰ ਗਏ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।