ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 13 ਮਈ
ਡੈਮੋਕਰੇਟਿਕ ਟੀਚਰ ਫਰੰਟ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਪੂਰਥਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਆਈਡੀਪੀ ਦੇ ਪੰਜਾਬ ਪੱਧਰ ਦੇ ਬੁਲਾਰੇ ਮਾਸਟਰ ਇਕਲਾਬ ਸਿੰਘ ਬਾਗੜੀਆ ਜੋ ਲੋਕ ਪੱਖੀ ਲਹਿਰਾਂ ਦੇ ਪ੍ਰਮੁੱਖ ਆਗੂ ਅਤੇ ਨਿਧੜਕ ਯੋਧੇ ਵੱਜੋਂ ਜਾਣੇ ਜਾਂਦੇ ਸਨ। ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦੀ ਮ੍ਰਿਤਕ ਦੇਹ ਅੱਜ ਪਿੰਡ ਬਾਗੜੀਆਂ ਵਿਖੇ ਉਹਨਾਂ ਦੀ ਰਿਹਾਇਸ਼ੀ ਡੇਰੇ ਤੋਂ ਅੰਤਿਮ ਯਾਤਰਾ ਦੇ ਤੌਰ ਤੇ ਰਵਾਨਾ ਹੋਈ। ਜਿਸ ਵਿੱਚ ਉਹਨਾਂ ਦੇ ਸ਼ੁਭ ਚਿੰਤਕਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਆਦਿ ਨੇ ਹਿਸਾ ਲਿਆ। ਉਹਨਾਂ ਦੀ ਇਛਾ ਮੁਤਾਬਕ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਪਿਮਸ ਮੈਨੇਜਮੈਂਟ ਦੇ ਹਵਾਲੇ ਕਰ ਦਿੱਤੀ ਗਈ।