ਪੱਤਰ ਪ੍ਰੇਰਕ
ਖਰੜ, 31 ਮਾਰਚ
ਪਿੰਡ ਚੋਲਟਾ ਖੁਰਦ ਦੇ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਖਰੜ ਸਦਰ ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਅਰਵਿੰਦਰ ਸਿੰਘ ਦੀ ਮਾਤਾ ਸੁਖਵੰਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ। ਉਹ ਪਹਿਲਾਂ ਪਲੰਬਰ ਦਾ ਕੰਮ ਕਰਦਾ ਸੀ ਤੇ ਹੁਣ ਵਿਹਲਾ ਸੀ। ਬੀਤੀ ਸ਼ਾਮ ਉਹ ਬਾਹਰੋਂ ਨਸ਼ਾ ਕਰ ਕੇ ਆਇਆ ਅਤੇ ਘਰ ਆ ਕੇ ਸੌਂ ਗਿਆ। ਰਾਤ 10 ਵਜੇ ਦੇ ਕਰੀਬ ਉਸ ਨੂੰ ਜਦੋਂ ਰੋਟੀ ਖਾਣ ਲਈ ਜਗਾਉਣ ਗਈ ਤਾਂ ਉਹ ਉੱਠਿਆ ਨਹੀਂ। ਉਸ ਨੂੰ ਖਰੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।