ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 22 ਜੁਲਾਈ
ਅੱਜ ਸਵੇਰੇ ਇਥੇ ਰੋਪੜ ਰੋਡ ’ਤੇ ਸਥਿਤ ਸ਼ਹਿਰ ਦੀ ਅਬਾਦੀ ਨੇੜੇ ਹੀ ਸੁੰਨਸਾਨ ਇਲਾਕੇ ਵਿਚ ਨੌਜਵਾਨ ਵਰਿੰਦਰ ਕੁਮਾਰ ਉਰਫ਼ ਕਾਲਾ ਦੀ ਲਾਸ਼ ਮਿਲੀ ਹੈ। ਕਾਲਾ ਕੱਲ੍ਹ ਸ਼ਾਮ ਤੋਂ ਹੀ ਘਰੋਂ ਲਾਪਤਾ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਮਿਲਣ ਕਾਰਨ ਪਰਿਵਾਰਕ ਮੈਂਬਰਾਂ ’ਤੇ ਕਹਿਰ ਟੁੱਟ ਗਿਆ। ਵਰਿੰਦਰ ਕੁਮਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਆਪਣੀ ਵਿਧਵਾ ਮਾਂ ਦਾ ਸਹਾਰਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਜਸਵਿੰਦਰ ਸਿੰਘ, ਐੱਸਐੱਚਓ ਸੁਖਵੀਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਲਾਸ਼ ਦਾ ਮੁਆਇਨਾ ਕੀਤਾ। ਨੌਜਵਾਨ ਵਰਿੰਦਰ ਦੀ ਲਾਸ਼ ਆਕੜੀ ਹੋਈ ਸੀ ਜਿਸ ਦੇ ਚਿਹਰੇ ’ਤੇ ਖੂਨ ਫੈਲਿਆ ਹੋਇਆ ਸੀ।