ਬੇਅੰਤ ਸਿੰਘ ਸੰਧੂ
ਪੱਟੀ, 14 ਸਤੰਬਰ
ਪੱਟੀ ਹਲਕੇ ਦੇ ਅਧੀਂਨ ਥਾਣਾ ਹਰੀਕੇ ਦੇ ਪਿੰਡ ਅਲੀਪੁਰ ਅੰਦਰ ਨਸ਼ਾ ਕਰਨ ਨਾਲ ਮਜ਼ਦੂਰ ਪਰਿਵਾਰ ਦੇ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਪ੍ਰਭਜੀਤ ਸਿੰਘ ਉਰਫ ਲਵ (22) ਪੁੱਤਰ ਬਾਜ ਸਿੰਘ ਛੇ ਭੈਣਾਂ ਦਾ ਇਕਲੌਤਾ ਭਰਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਾਜ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਪ੍ਰਭਜੀਤ ਸਿੰਘ ਉਰਫ ਲਵ ਪਿਛਲੇ 6 ਸਾਲਾਂ ਤੋਂ ਸਮੈਕ ਹੈਰੋਇਨ ਤੇ ਟੀਕਿਆਂ ਦਾ ਨਸ਼ਾ ਕਰਦਾ ਆ ਰਿਹਾ ਸੀ ਤੇ ਪਿਛਲੇ ਇੱਕ ਦਿਨ ਪਹਿਲਾ ਨਸ਼ੇ ਕਾਰਣ ਉਸਦੀ ਸਿਹਤ ਖਰਾਬ ਹੋ ਗਈ ਤੇ ਬੀਤੀ ਰਾਤ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ।