ਪਟਿਆਲਾ: ਜੇਲ੍ਹਾਂ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ ਜੰਜੂਆ ਨੇ ਅੱਜ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ। ਉਨ੍ਹਾਂ ਕਾਂਗਰਸ ਆਗੂ ਨਵਜੋਤ ਸਿੱੱਧੂ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਸੈਲਾਂ ’ਚ ਜਾ ਕੇ ਸੁਰੱਖਿਆ ਸਮੇਤ ਹੋਰ ਪੱਖਾਂ ਦਾ ਜਾਇਜ਼ਾ ਲਿਆ। ਜੰਜੂਆ ਨੇ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਦੇ ਦਫਤਰ ’ਚ ਮੀਟਿੰਗ ਕੀਤੀ। ਇਸ ਮਗਰੋਂ ਉਹ ਸਿੱਧੂ ਤੇ ਮਜੀਠੀਆ ਦੇ ਸੈੱਲਾਂ ਵਿਚ ਵੀ ਗਏ। ਉਨ੍ਹਾਂ ਕੈਦੀਆਂ ਲਈ ਖਾਣੇ ਦੇ ਪ੍ਰ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਜੇਲ੍ਹ ਵਿਚੋਂ ਮੋਬਾਈਲ ਫੋਨ ਮਿਲਣ ’ਤੇ ਸਖਤ ਕਾਰਵਾਈ ਕਰਨ ਤੇ ਇਸ ਨੂੰ ਰੋਕਣ ’ਤੇ ਜ਼ੋਰ ਦਿੱਤਾ। ਨਵਜੋਤ ਸਿੱਧੂ ਨੂੰ ਪੁਲੀਸ ਟੀਮ ਅੱੱਜ ਸਵੇਰੇ ਜਾਂਚ ਲਈ ਪੀਜੀਆਈ ਲੈ ਕੇ ਗਈ ਸੀ ਜੋ ਦੁਪਹਿਰ ਤਕ ਪਰਤ ਆਈ। -ਖੇਤਰੀ ਪ੍ਰਤੀਨਿਧ