ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 28 ਜੂਨ
ਐੱਸਡੀਐੱਮ ਖਮਾਣੋਂ ਸੰਜੀਵ ਕੁਮਾਰ ਵੱਲੋਂ ਅੱਜ ਪਿੰਡ ਨਾਨੋਵਾਲ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਆਮ ਆਦਮੀ ਕਲੀਨਿਕ ਦਾ ਪਿੰਡ ਨਾਨੋਵਾਲ ਨੇੜੇ ਪੈਂਦੇ ਪਿੰਡਾਂ ਰਾਮਗੜ੍ਹ, ਚੰਡਿਆਲਾ, ਰਾਏਪੁਰ ਰਈਆਂ ਅਤੇ ਅਮਰਗੜ੍ਹ ਦੇ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਐੱਸਡੀਐੱਮ ਨੇ ਬੀਡੀਪੀਓ ਖਮਾਣੋਂ ਨੂੰ ਹਦਾਇਤ ਕੀਤੀ ਕਿ ਪਿੰਡ ਨਾਨੋਵਾਲ ਨੇੜਲੇ ਪਿੰਡਾਂ ਵਿੱਚ ਮੁਨਾਦੀ ਕਰਵਾ ਕੇ ਇਸ ਕਲੀਨਿਕ ਵਿੱਚ ਮਿਲ ਰਹੀਆਂ ਮੁਫ਼ਤ ਮੈਡੀਕਲ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ। ਇਸ ਮੌਕੇ ਕਲੀਨਿਕ ਦੇ ਇੰਚਾਰਜ ਡਾ. ਅਮੀਤੋਸ਼ ਸਿੱਧੂ ਅਤੇ ਹੋਰ ਸਟਾਫ ਵੀ ਮੌਜੂਦ ਸੀ।