ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਜੁਲਾਈ
ਇਥੇ ਸੈਂਟਰਲ ਟਾਊਨ ਸਥਿਤ ਗੀਤਾ ਮੰਦਿਰ ਨੇੜੇ ਅੱਜ ਦੋ ਲੁਟੇਰੇ ਇੱਕ ਵਿਅਕਤੀ ਕੋਲੋਂ ਦਸ ਲੱਖ ਦੀ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ, ਜਿਸ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਜਾਂਚ ਆਰੰਭ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਪੰਕਜ ਮਾਟਾ ਨਾਂ ਦੇ ਵਾਪਰੀ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ ਹਨ। ਪੀੜਤ ਵਪਾਰੀ ਇਹ ਰਕਮ ਕਿਸੇ ਨੂੰ ਫੜਾਉਣ ਲਈ ਲੈ ਕੇ ਇਥੇ ਆਇਆ ਸੀ। ਵਪਾਰੀ ਨੇ ਦੱਸਿਆ ਕਿ ਸੜਕ ’ਤੇ ਜਾ ਰਹੇ ਇੱਕ ਵਿਅਕਤੀ ਨੇ ਉਸ ਦੇ ਹੱਥ ਵਿਚੋਂ ਬੈਗ ਖੋਹ ਲਿਆ ਤੇ ਆਪਣੀ ਸਾਥੀ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਫਰਾਰ ਹੋ ਗਿਆ।