ਚੰਡੀਗੜ੍ਹ (ਚਰਨਜੀਤ ਭੁੱਲਰ): ਕੁੱਲ ਹਿੰਦ ਕਾਂਗਰਸ ਕਮੇਟੀ ਨੇ ਆਗਾਮੀ ਚੋਣਾਂ ਦੇ ਮਾਹੌਲ ਨੂੰ ਭਖਾਉਣ ਲਈ ਅੱਜ ਪੰਜਾਬ ਕਾਂਗਰਸ ਦੀ ਪ੍ਰਦੇਸ਼ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕਰੀਬ ਪੌਣੇ ਦੋ ਸਾਲਾਂ ਦੀ ਉਡੀਕ ਮਗਰੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਹਾਈਕਮਾਨ ਨੇ ਪੰਜਾਬ ਵਿਚ 28 ਜ਼ਿਲ੍ਹਾ ਪ੍ਰਧਾਨ ਜਦੋਂ ਕਿ ਪਹਿਲੀ ਦਫ਼ਾ ਜ਼ਿਲ੍ਹਿਆਂ ਵਿਚ 54 ਵਰਕਿੰਗ ਪ੍ਰਧਾਨ ਬਣਾਏ ਹਨ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਪੰਜਾਬ ਕਾਂਗਰਸ ਦੀ 29 ਮੈਂਬਰੀ ਪ੍ਰਦੇਸ਼ ਚੋਣ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਦੇ ਚੇਅਰਮੈਨ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਗੇ। ਇਸ ਕਮੇਟੀ ਵਿਚ ਵਜ਼ਾਰਤ ’ਚੋਂ ਥੋੜ੍ਹਾ ਸਮਾਂ ਪਹਿਲਾਂ ਹਟਾਏ ਗਏ ਵਜ਼ੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਚੋਣ ਕਮੇਟੀ ਦੇ ਮੈਂਬਰਾਂ ਦੀ ਸੂਚੀ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ, ਸੀਨੀਅਰ ਆਗੂ ਅੰਬਿਕਾ ਸੋਨੀ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਐਚ.ਐਸ.ਹੰਸਪਾਲ, ਮਹਿੰਦਰ ਸਿੰਘ ਕੇ.ਪੀ, ਲਾਲ ਸਿੰਘ, ਕੇ.ਐਲ. ਸ਼ਰਮਾ, ਰਮਿੰਦਰ ਆਵਲਾ, ਕੁਲਜੀਤ ਨਾਗਰਾ, ਸੁਖਵਿੰਦਰ ਡੈਨੀ, ਪਵਨ ਗੋਇਲ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ, ਸਾਧੂ ਸਿੰਘ ਧਰਮਸੋਤ, ਅਜੈਬ ਸਿੰਘ ਭੱਟੀ, ਨਵਤੇਜ ਚੀਮਾ, ਹਾਮਿਦ ਮਸੀਹ, ਡਾ.ਰਾਜ ਕੁਮਾਰ ਚੱਬੇਵਾਲ, ਬਲਵੀਰ ਰਾਣੀ ਸੋਢੀ, ਬਰਿੰਦਰ ਢਿੱਲੋਂ, ਅਕਸ਼ੈ ਸ਼ਰਮਾ, ਨਿਰਮਲ ਖਹਿਰਾ ਤੋਂ ਇਲਾਵਾ ਸਾਰੇ ਮੌਜੂਦਾ ਵਜ਼ੀਰਾਂ ਅਤੇ ਪਾਰਟੀ ਦੇ ਸੰਸਦ ਮੈਂਬਰ ਵੀ ਸ਼ਾਮਲ ਹਨ। ਨਵੇਂ ਜ਼ਿਲ੍ਹਾ ਪ੍ਰਧਾਨਾਂ ਵਿਚ ਜਲੰਧਰ ਸ਼ਹਿਰੀ ਤੋਂ ਬਲਰਾਜ ਠਾਕੁਰ, ਵਰਕਿੰਗ ਪ੍ਰਧਾਨ ਨਿਰਮਲਜੀਤ ਨਿੰਮਾ, ਵਿਜੈ ਡਕੋਹਾ, ਹਰਜਿੰਦਰ ਲੱਡਾ, ਜਲੰਧਰ ਦਿਹਾਤੀ ਤੋਂ ਪ੍ਰਧਾਨ ਦਰਸ਼ਨ ਸਿੰਘ, ਵਰਕਿੰਗ ਪ੍ਰਧਾਨ ਅਸ਼ਵਨੀ ਕੁਮਾਰ ਤੇ ਅਸ਼ਵਨ ਭੱਲਾ, ਫਤਹਿਗੜ੍ਹ ਸਾਹਿਬ ਤੋਂ ਪ੍ਰਧਾਨ ਸੁਭਾਸ਼ ਸੂਦ, ਵਰਕਿੰਗ ਪ੍ਰਧਾਨ ਰਾਜਿੰਦਰ ਬਿੱਟੂ, ਹਰਬੰਸ ਸਿੰਘ ਪੰਧੇਰ, ਗੁਰਦਾਸਪੁਰ ਤੋਂ ਪ੍ਰਧਾਨ ਦਰਸ਼ਨ ਮਹਾਜਨ, ਵਰਕਿੰਗ ਪ੍ਰਧਾਨ ਜਮੇਸ਼ ਮਸੀਹ, ਕੁਲਭੂਸ਼ਨ ਵਿੱਜ ਤੇ ਰਵਿੰਦਰ ਸ਼ਰਮਾ, ਪਟਿਆਲ ਸ਼ਹਿਰੀ ਤੋਂ ਪ੍ਰਧਾਨ ਨਰੇਂਦਰ ਲਾਲੀ, ਵਰਕਿੰਗ ਪ੍ਰਧਾਨ ਕ੍ਰਿਸ਼ਨ ਲਾਲ, ਪਟਿਆਲਾ ਦਿਹਾਤੀ ਤੋਂ ਪ੍ਰਧਾਨ ਗੁਰਦੀਪ ਸਿੰਘ , ਵਰਕਿੰਗ ਪ੍ਰਧਾਨ ਗੁਰਬੀਰ ਸਿੰਘ ਭੁਨਰਹੇੜੀ ਤੇ ਵਿਜੇ ਗੌਤਮ ਬਣਾਏ ਗਏ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰੀ ਤੋਂ ਪ੍ਰਧਾਨ ਅਸ਼ਵਨੀ ਪੱਪੂ, ਵਰਕਿੰਗ ਪ੍ਰਧਾਨ ਕ੍ਰਿਸ਼ਨ ਸ਼ਰਮਾ ਤੇ ਬਲਵੀਰ ਬੱਬੀ, ਅੰਮ੍ਰਿਤਸਰ ਦਿਹਾਤੀ ਤੋਂ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਵਰਕਿੰਗ ਪ੍ਰਧਾਨ ਜਗਵਿੰਦਰਪਾਲ ਸਿੰਘ ਜੱਗਾ, ਤਰਨ ਤਾਰਨ ਤੋਂ ਪ੍ਰਧਾਨ ਕਿਰਨਦੀਪ ਸਿੰਘ ਮਿੱਠਾ, ਵਰਕਿੰਗ ਪ੍ਰਧਾਨ ਹਰਸ਼ਰਨ ਸਿੰਘ, ਪਰਦੀਪ ਚੋਪੜਾ ਤੇ ਰਾਜਬੀਰ ਸਿੰਘ ਭੁੱਲਰ, ਕਪੂਰਥਲਾ ਤੋਂ ਪ੍ਰਧਾਨ ਰਮੇਸ਼ ਸਿੰਘ, ਵਰਕਿੰਗ ਪ੍ਰਧਾਨ ਦਲਜੀਤ ਸਿੰਘ ਰਾਜੂ, ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਧਾਨ ਸੰਦੀਪ ਭਾਟੀਆ, ਵਰਕਿੰਗ ਪ੍ਰਧਾਨ ਰਜਿੰਦਰ ਸ਼ਰਮਾ ਅਤੇ ਲਖਬੀਰ ਸਿੰਘ ਭੰਵਰਾ ਬਣਾਏ ਗਏ ਹਨ|
ਇਵੇਂ ਹੀ ਫਰੀਦਕੋਟ ਤੋਂ ਪ੍ਰਧਾਨ ਦਰਸ਼ਨ ਸਹੋਤਾ, ਵਰਕਿੰਗ ਪ੍ਰਧਾਨ ਵਿੱਕੀ ਭਲੂਰੀਆ ਤੇ ਅਮਿਤ ਜੁਗਨੂ, ਪਠਾਨਕੋਟ ਤੋਂ ਪ੍ਰਧਾਨ ਸੰਜੀਵ ਬੈਂਸ, ਵਰਕਿੰਗ ਪ੍ਰਧਾਨ ਸੰਜੀਵ ਕੁਮਾਰ ਗੋਲਡੀ ਤੇ ਰਾਕੇਸ਼ ਬੱਬਲ, ਮੁਹਾਲੀ ਤੋਂ ਪ੍ਰਧਾਨ ਰਿਸ਼ਵ ਜੈਨ, ਵਰਕਿੰਗ ਪ੍ਰਧਾਨ ਨਟਰਾਜਨ ਕੌਸ਼ਲ ਤੇ ਜਸਬੀਰ ਸਿੰਘ ਭੋਲਾ, ਲੁਧਿਆਣਾ ਸ਼ਹਿਰੀ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ, ਵਰਕਿੰਗ ਪ੍ਰਧਾਨ ਪਵਨ ਮਹਿਤਾ, ਨਿੱਕੀ ਰਾਇਤ, ਰਾਜੀਵ ਰਾਜਾ ਤੇ ਡਿੰਪਲ ਰਾਣਾ, ਲੁਧਿਆਣਾ ਦਿਹਾਤੀ ਤੋਂ ਪ੍ਰਧਾਨ ਕਰਨਜੀਤ ਸਿੰਘ ਗਾਲਬਿ, ਵਰਕਿੰਗ ਪ੍ਰਧਾਨ ਸੁਖਪਾਲ ਸਿੰਘ ਬਣਾਏ ਗਏ ਹਨ| ਖੰਨਾ ਤੋਂ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਵਰਕਿੰਗ ਪ੍ਰਧਾਨ ਕੁਲਵਿੰਦਰ ਸਿੰਘ ਮਾਨੇਵਾਲ ਤੇ ਸੁਰਿੰਦਰ ਕੁਮਾਰ ਕੁੰਦਰਾ, ਫਿਰੋਜ਼ਪੁਰ ਤੋਂ ਪ੍ਰਧਾਨ ਰਜਿੰਦਰ ਛਾਬੜਾ, ਵਰਕਿੰਗ ਪ੍ਰਧਾਨ ਪਰਮਿੰਦਰ ਹਾਂਡਾ, ਬਰਨਾਲਾ ਤੋਂ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਵਰਕਿੰਗ ਪ੍ਰਧਾਨ ਰਾਜੀਵ, ਜੱਗਾ ਮਾਨ ਤੇ ਜਗਤਾਰ ਧਨੌਲਾ, ਮਲੇਰਕੋਟਲਾ ਤੋਂ ਪ੍ਰਧਾਨ ਜਸਪਾਲ ਦਾਸ, ਵਰਕਿੰਗ ਪ੍ਰਧਾਨ ਮਨੋਜ ਕੁਮਾਰ ਉਪਲ ਤੇ ਮਨੀਤ ਸਿੰਘ, ਮੋਗਾ ਤੋਂ ਪ੍ਰਧਾਨ ਕਮਲਜੀਤ ਬਰਾੜ, ਵਰਕਿੰਗ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ ਤੇ ਗੁਰਮੀਤ ਮਖੀਜਾ, ਫਾਜ਼ਿਲਕਾ ਤੋਂ ਪ੍ਰਧਾਨ ਰੰਜਮ ਕਾਮਰਾ, ਵਰਕਿੰਗ ਪ੍ਰਧਾਨ ਰਾਜ ਬਖਸ਼ ਕੰਬੋਜ ਤੇ ਬੇਗਚੰਦ, ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਹਰਚਰਨ ਸਿੰਘ ਬਰਾੜ ਸੋਥਾ, ਵਰਕਿੰਗ ਪ੍ਰਧਾਨ ਸ਼ੁਭਦੀਪ ਬਿੱਟੂ ਤੇ ਭਾਰਤ ਭੂਸ਼ਨ, ਬਠਿੰਡਾ ਸ਼ਹਿਰੀ ਤੋਂ ਪ੍ਰਧਾਨ ਅਰੁਣ ਵਧਵਾ, ਵਰਕਿੰਗ ਪ੍ਰਧਾਨ ਟਿੰਕੂ ਗਰੋਵਰ, ਬਠਿੰਡਾ ਦਿਹਾਤੀ ਤੋਂ ਪ੍ਰਧਾਨ ਕੁਲਵਿੰਦਰ ਸਿੰਘ, ਵਰਕਿੰਗ ਪ੍ਰਧਾਨ ਅਵਤਾਰ ਸਿੰਘ ਤੇ ਕਿਰਨਦੀਪ ਕੌਰ ਵਿਰਕ, ਮਾਨਸਾ ਤੋਂ ਮੰਗਤ ਬਾਂਸਲ, ਵਰਕਿੰਗ ਪ੍ਰਧਾਨ ਗੁਰਮੀਤ ਸਿੰਘ ਵਿੱਕੀ ਬਰਾੜ ਤੇ ਕਰਮ ਚੌਹਾਨ, ਹੁਸ਼ਿਆਰਪੁਰ ਤੋਂ ਪ੍ਰਧਾਨ ਕੁਲਦੀਪ ਕੁਮਾਰ ਨੰਦਾ, ਵਰਕਿੰਗ ਪ੍ਰਧਾਨ ਦਵਿੰਦਰਪਾਲ ਸਿੰਘ ਜੱਟਪੁਰੀ ਤੇ ਯਾਮਨੀ ਗੋਮਰ, ਰੂਪਨਗਰ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਬਣਾਏ ਗਏ ਹਨ| ਨਵੀਂ ਸੂਚੀ ਅਨੁਸਾਰ ਚਾਰ ਜ਼ਿਲ੍ਹਿਆਂ ਵਿਚ ਤਿੰਨ ਤਿੰਨ, 16 ਜ਼ਿਲ੍ਹਿਆਂ ਵਿਚ ਦੋ ਦੋ ਅਤੇ ਸੱਤ ਜ਼ਿਲ੍ਹਿਆਂ ਵਿਚ ਇੱਕ ਇੱਕ ਵਰਕਿੰਗ ਪ੍ਰਧਾਨ ਲਾਇਆ ਗਿਆ ਹੈ। ਫਾਜ਼ਿਲਕਾ ਅਤੇ ਪਠਾਨਕੋਟ ਵਿਚ ਪੁਰਾਣੇ ਪ੍ਰਧਾਨ ਹੀ ਬਰਕਰਾਰ ਰੱਖੇ ਗਏ ਹਨ। ਪੰਜਾਬ ਕਾਂਗਰਸ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦੀ ਪੌਣੇ ਦੋ ਸਾਲਾਂ ਮਗਰੋਂ ਨਵੀਂ ਸੂਚੀ ਜਾਰੀ ਕੀਤੀ ਗਈ ਹੈ।
ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਭਲਕੇ
ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ 15 ਦਸੰਬਰ ਨੂੰ ਪੰਜਾਬ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਵਰਕਿੰਗ ਪ੍ਰਧਾਨਾਂ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ। ਕੁਝ ਸਮੇਂ ਤੋਂ ਨਾਰਾਜ਼ ਚੱਲੇ ਆ ਰਹੇ ਜਾਖੜ ਨੇ ਮੀਟਿੰਗ ਸੱਦ ਕੇ ਆਪਸੀ ਤਾਲਮੇਲ ਕਾਇਮ ਕਰਨ ਅਤੇ ਚੋਣਾਂ ਦੇ ਮੱਦੇਨਜ਼ਰ ਇਕੱਠੇ ਹੋ ਕੇ ਚੱਲਣ ਦੀ ਪਹਿਲ ਕੀਤੀ ਜਾਪਦੀ ਹੈ।