ਪੰਜਾਬ ਦੇ ਕਿਸਾਨਾਂ ਨੇ ਪਹਿਲੇ ਓਵਰ ’ਚ ਹਰਸਿਮਰਤ ਬਾਦਲ ਦੀ ਵਿਕਟ ਡੇਗੀ ਤੇ ਹਰਿਆਣਾ ਦੇ ਕਿਸਾਨ ਦੂਜੀ ਵਿਕਟ ਲੈ ਸਕਦੇ ਨੇ: ਯੋਗੇਂਦਰ ਯਾਦਵ

ਪੰਜਾਬ ਦੇ ਕਿਸਾਨਾਂ ਨੇ ਪਹਿਲੇ ਓਵਰ ’ਚ ਹਰਸਿਮਰਤ ਬਾਦਲ ਦੀ ਵਿਕਟ ਡੇਗੀ ਤੇ ਹਰਿਆਣਾ ਦੇ ਕਿਸਾਨ ਦੂਜੀ ਵਿਕਟ ਲੈ ਸਕਦੇ ਨੇ: ਯੋਗੇਂਦਰ ਯਾਦਵ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 25 ਸਤੰਬਰ

ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਬਿੱਲਾਂ ਖ਼ਿਲਾਫ ਲਗਾਏ ਧਰਨੇ ਦੇ ਅਖੀਰ ਵਿੱਚ ਪਹੁੰਚੇ ਆਲ ਇੰਡੀਆ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਿੱਚ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਅਜਿਹੀ ਚਿਣਗ ਲਗਾਈ ਕਿ ਅੱਜ ਕਿਸਾਨ ਲਹਿਰ ਸਾਰੇ ਦੇਸ਼ ਅੰਦਰ ਫੈਲ ਗਈ ਹੈ।

ਉਨ੍ਹਾਂ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਭੇਜੇ ਸੰਘਰਸ਼ਮਈ ਸੰਦੇਸ਼ ਵੱਜੋਂ ਸ਼ਾਲ ਆਦਿ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਨੇ ਪਹਿਲੇ ਹੀ ਓਵਰ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਰੂਪ ਵਿੱਚ ਵਿਕਟ ਡੇਗ ਦਿੱਤੀ ਅਤੇ ਹਰਿਆਣਾ ਦੇ ਕਿਸਾਨ ਜਲਦੀ ਹੀ ਦੂਜੀ ਵਿਕਟ ਲੈ ਸਕਦੇ ਹਨ।

ਪੰਜਾਬ ਦੇ ਕਿਸਾਨ ਆਗੂ ਜਗਮੋਹਣ ਸਿੰਘ ਪਟਿਆਲਾ, ਗੁਰਮੀਤ ਸਿੰਘ ਕਪਿਆਲ, ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਅਤੇ ਗੁਰਮੀਤ ਸਿੰਘ ਭੱਟੀਵਾਲ ਨੇ ਯਾਦਵ ਦਾ ਧੰਨਵਾਦ ਕੀਤਾ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All