ਪੱਤਰ ਪ੍ਰੇਰਕ
ਧਾਰੀਵਾਲ, 2 ਅਕਤੂਬਰ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਨਗਰ ਕੌਂਸਲ ਧਾਰੀਵਾਲ ਦੇ ਮੌਜੂਦਾ ਪ੍ਰਧਾਨ ਅਸ਼ਵਨੀ ਦੁੱਗਲ ਆਪਣੇ ਕੌਂਸਲਰ ਸਾਥੀਆਂ ਤੇ ਹੋਰਾਂ ਸਣੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਐਡੋਵਕੇਟ ਜਗਰੂਪ ਸਿੰਘ ਸੇਖਵਾਂ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਦੁੱਗਲ ਨਾਲ ਕੌਂਸਲਰ ਰਾਜਿੰਦਰ ਕੁਮਾਰ ਲਵਲੀ, ਕੌਂਸਲਰ ਰਮੇਸ਼ ਮਸਤਾਨਾ, ਕੁਲਵੰਤ ਸਿੰਘ ਦੀਪੇਵਾਲ, ਕਾਂਗਰਸ ਦੇ ਸਿਟੀ ਪ੍ਰਧਾਨ ਨਰਿੰਦਰ ਕੁਮਾਰ ਪੱਪੂ, ਸਾਬਕਾ ਕੌਂਸਲਰ ਵਿਲੀਅਮ ਹੀਰੋ, ਰੌਕੀ ਤੇ ਲੱਕੀ ਢਾਬੇਵਾਲੇ, ਜਸਪਾਲ ਸਿੰਘ, ਬੱਬੂ ਹੰਸ, ਪਿਊਸ਼ ਕੋਹਲੀ, ਵਿਕਰਮ ਭਗਤ, ਸੋਨੂੰ ਮਹਾਜਨ, ਹੈਪੀ ਕੋਹਲੀ, ਵਿਭੂ ਵੋਹਰਾ ‘ਆਪ’ ਵਿੱਚ ਸ਼ਾਮਲ ਹੋਏ।