ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਉੱਚ ਪੁਲੀਸ ਅਧਿਕਾਰੀ ਹਰਦਿਆਲ ਸਿੰਘ ਮਾਨ ਨੇ ਅੱਜ ਪੀਪੀਐਸਸੀ ਮੈਂਬਰ ਵੱਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦਾ ਮੈਂਬਰ ਬਣਾਇਆ ਸੀ। ਉਹ ਇਸ ਵੇਲੇ ਫਿਰੋਜ਼ਪੁਰ ਵਿਚ ਆਈਜੀ ਵੱਜੋਂ ਤਾਇਨਾਤ ਹਨ। 2004 ਬੈਚ ਦੇ ਆਈਪੀਐਸ ਅਧਿਕਾਰੀ ਸ੍ਰੀ ਮਾਨ ਇਸੇ ਸਾਲ ਹੀ ਪੁਲੀਸ ਵਿਭਾਗ ਵਿਚੋਂ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ। ਉਹ ਬਰਨਾਲਾ ਨੇੜੇ ਠੀਕਰੀਵਾਲਾ ਪਿੰਡ ਦੇ ਜੰਮਪਲ ਹਨ।