ਅੰਮ੍ਰਿਤਸਰ: ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਟਵਿੱਟਰ ਖਾਤਾ ਕਿਸੇ ਅਣਪਛਾਤੇ ਵਿਅਕਤੀ ਨੇ ‘ਹੈਕ’ ਕਰ ਲਿਆ ਹੈ। ਇਸ ਸਬੰਧੀ ਸ੍ਰੀ ਔਜਲਾ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਟਵੀਟ ਮੁੜ ਰੀ-ਟਵੀਟ ਕਰਕੇ ਭੇਜੇ ਜਾ ਰਹੇ ਹਨ। ਉਨ੍ਹਾਂ ਦੀ ਟੀਮ ਵੱਲੋਂ ਇਸ ਕਾਰਵਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਟਵੀਟ ਰੀ-ਟਵੀਟ ਕਰਨ ਤੋਂ ਇਲਾਵਾ ਹੋਰ ਕਿਹੜਾ ਨੁਕਸਾਨ ਹੋਇਆ ਹੈ। ਇਥੇ ਦੱਸਣਯੋਗ ਹੈ ਕਿ ਗੁਰਜੀਤ ਸਿੰਘ ਔਜਲਾ ਕਰੋਨਾਵਾਇਰਸ ਹੋਣ ਕਾਰਨ ਇਕਾਂਤਵਾਸ ਵਿੱਚ ਹਨ। -ਟਨਸ