ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚ ਕਰੋਨਾ ਪਾਬੰਦੀਆਂ 15 ਜੂਨ ਤਕ ਵਧਾ ਦਿੱਤੀਆਂ ਹਨ। ਸਰਕਾਰ ਨੇ ਪਾਬੰਦੀਆਂ ਨਾਲ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਹੁਣ ਸੂਬੇ ਵਿਚ ਦੁਕਾਨਾਂ ਸ਼ਾਮ 6 ਵਜੇ ਤਕ ਖੁੱਲ੍ਹ ਸਕਣਗੀਆਂ ਤੇ ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸੂਬੇ ਵਿਚ ਰਾਤ ਦਾ ਕਰਫਿਊ ਸੋਮਵਾਰ ਤੋਂ ਸ਼ਨਿਚਰਵਾਰ ਤਕ ਸ਼ਾਮ ਸੱਤ ਤੋਂ ਸਵੇਰੇ ਛੇ ਵਜੇ ਤਕ ਲੱਗੇਗਾ ਪਰ ਐਤਵਾਰ ਨੂੰ ਵੀਕਐਂਡ ਕਰਫਿਊ ਜਾਰੀ ਰਹੇਗਾ।