ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਕਤੂਬਰ
ਇਥੋਂ ਦੀ ਪੁਲੀਸ ਨੇ ਰਾਹਗੀਰਾਂ ਤੋਂ ਮੋਬਾਈਲ ਖੋਹਣ ਵਾਲੇ ਗਰੋਹ ਦੇ 7 ਮੈਂਬਰਾਂ ਨੂੰ 54 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਥਾਣੇਦਾਰ ਸਿਕੰਦਰ ਸਿੰਘ ਦੀ ਟੀਮ ਨੇ ਜੀਟੀ ਰੋਡ ’ਤੇ ਪਿੰਡ ਅਲੌੜ ਵਿਖੇ ਨਾਕਾਬੰਦੀ ਕਰਕੇ ਲੋਕਾਂ ਨਾਲ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਦੀਪਕ ਕੁਮਾਰ ਵਾਸੀ ਲਾਡਪੁਰ (ਫਤਹਿਗੜ੍ਹ ਸਾਹਿਬ), ਬਲਜਿੰਦਰ ਸਿੰਘ ਉਰਫ਼ ਕਿੰਦਾ ਵਾਸੀ ਬਡਗੁੱਜਰਾਂ, ਵਿਸ਼ਾਲ ਕੁਮਾਰ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਪਾਸੋਂ 42 ਮੋਬਾਇਲ ਫੋਨ ਬਰਾਮਦ ਹੋਏ। ਪੁੱਛ ਪੜਤਾਲ ਦੌਰਾਨ ਸਾਥੀਆਂ ਸਬੰਧੀ ਪਤਾ ਲੱਗਣ ’ਤੇ ਥਾਣਾ ਸਦਰ ਨੇ ਸੰਜੇ ਪਟੇਲ, ਅਜੀਤ ਪਟੇਲ ਵਾਸੀ ਰਤਨਪੁਰ, ਸੰਜੇ ਰਾਏ ਵਾਸੀ ਤੂਰਾਂ ਅਤੇ ਸੁੰਦਰ ਪਾਲ ਵਾਸੀ ਪਿੰਡ ਅਜਨਾਲੀ ਨੂੰ 12 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ।